ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਪਿਛਲੇ ਕੁਝ ਮਹੀਨਿਆਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ੍ਹ ਰਹੀ ਹੈ। 7 ਮਹੀਨਿਆਂ ਦੀ ਇਸ ਲੜ੍ਹਾਈ ਤੋਂ ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਹਰਾ ਦਿੱਤਾ ਹੈ। ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਦੀ ਕੈਂਸਰ ਦੀ ਰਿਪੋਰਟ ਹੁਣ ਨੈਗੇਟਿਵ ਹੋ ਗਈ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ। ਉਨ੍ਹਾਂ ਨੇ ਇਕ ਭਾਵੁਕ ਪੋਸਟ ਸ਼ੇਅਰ ਕਰਦਿਆਂ ਦੱਸਿਆਂ ਕਿ “ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਪੀਈਟੀ ਸਕੈਨ ਅਨੁਸਾਰ ਮੈਨੂੰ ਕੈਂਸਰ ਮੁਕਤ ਘੋਸ਼ਿਤ ਕੀਤਾ ਗਿਆ ਹੈ। ਇਸ ਨਾਲ ਮੇਰੇ ਪੂਰੇ ਸਰੀਰ ਦਾ ਅੰਗ ਦਾਨ ਸੰਭਵ ਹੋ ਗਿਆ ਹੈ। ਮੈਂ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੇ ਵਾਲ ਦਾਨ ਕਰਨ ਦੇ ਯੋਗ ਵੀ ਸੀ।”
I’m so happy that I have been declared cancer free according to my PET SCAN .That makes my whole body organ donation possible. I’m feeling blessed that I could also donate my hair. And let’s say yes to electric crematorium to save wood.Truth;saw people refusing CORONA bodies
— DR NAVJOT SIDHU (@DrDrnavjotsidhu) November 2, 2023
ਡਾ.ਨਵਜੋਤ ਕੌਰ ਨੇ ਕੈਂਸਰ ਵਿਰੁੱਧ ਜੰਗ ਜਿੱਤਣ ਦੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੋਸਟ ਵਿੱਚ ਕਈ ਸੰਦੇਸ਼ ਵੀ ਦਿੱਤੇ ਹਨ। ਕੈਂਸਰ ਪੀੜਤਾਂ ਲਈ ਆਪਣੇ ਵਾਲ ਦਾਨ ਕਰਨ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀਂ ਰੁੱਖਾਂ, ਪੌਦਿਆਂ ਅਤੇ ਲੱਕੜ ਨੂੰ ਬਚਾਉਣ ਦਾ ਸੰਦੇਸ਼ ਦਿੰਦੇ ਹੋਏ ਲੋਕਾਂ ਨੂੰ ਬਿਜਲੀ ਸੰਸਕਾਰ ਅਪਣਾਉਣ ਲਈ ਕਿਹਾ ਗਿਆ।