ਪੰਜਾਬ ਦੇ ਪੰਜ ਸੂਬਿਆਂ ਵਿਚ ਅੱਜ ਨਗਰ ਨਿਗਮ ਵੋਟਿੰਗ ਹੋ ਰਹੀ ਹੈ। ਇਸ ਦੇ ਚੱਲਦਿਆਂ ਲੁਧਿਆਣਾ ਵਿੱਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਕਾਫਿਲੇ ਨੂੰ ਪੁਲਿਸ ਨੇ ਰੋਕਿਆ ਹੈ।
ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ‘ਆਪ’ ਪਾਰਟੀ ਸ਼ਰੇਆਮ ਗੁੰਡਾਗਰਦੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਪੁਲਿਸ ਨੂੰ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਇਹ ਪੁਲਿਸ ਤੋਂ ਗੁੰਡਾਗਰਦੀ ਕਰਵਾ ਰਹੀ ਹੈ ਓਹਨੇ ਹੀ ਵੋਟਰ ਇਨ੍ਹਾਂ ਖ਼ਿਲਾਫ਼ ਹੋਣਗੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਅਸੀਂ ਪੁਲਿਸ ਤੇ ਸੱਤਾਧਾਰੀ ਪਾਰਟੀ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਵੋਟਰਾਂ ਨੇ ਹੀ ਜਿੱਤ ਹਾਰ ਦਾ ਫ਼ੈਸਲਾ ਕਰਨਾ ਹੈ।