ਲਹਿਰਾਗਾਗਾ : ਸਿਹਤ ਵਿਭਾਗ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ, ਜਦੋਂ ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਕੇ ਸਿੰਥੈਟਿਕ ਦੁੱਧ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕਰ ਦਿੱਤਾ। ਜਦੋਂ ਸਿਹਤ ਵਿਭਾਗ ਦੀ ਟੀਮ ਛਾਪੇਮਾਰੀ ਕਰਨ ਫੈਕਟਰੀ ਪਹੁੰਚੀ ਤਾਂ ਫੈਕਟਰੀ ਨੂੰ ਤਾਲਾ ਲੱਗਿਆ ਹੋਇਆ ਸੀ। ਟੀਮ ਨੇ ਫੈਕਟਰੀ ਨੂੰ ਤਾਲਾ ਲੱਗਿਆ ਹੋਣ ਕਰਨ ਮੌਕੇ ਤੇ ਹੀ ਫੈਕਟਰੀ ਦੇ ਅੰਦਰ ਗੇਟ ਦੇ ਥਲਿਓ ਵੀਡੀਓ ਬਣਾਈ ਤਾਂ ਅੰਦਰ ਰਿਫਾਇੰਡ ਤੇਲ ਤੇ ਸਿੰਥੈਟਿਕ ਦੁੱਧ ਦਾ ਪਾਊਡਰ ਅਤੇ ਦੁੱਧ ਬਣਾਉਣ ਵਾਲਾ ਸਾਮਾਨ ਦਿਖਾਈ ਦਿੱਤਾ।
ਸਿਹਤ ਵਿਭਾਗ ਨੇ ਇਸ ਦੇ ਆਧਾਰ ਉਤੇ ਫੈਕਟਰੀ ਦੇ ਦੋਵੇਂ ਦਰਵਾਜ਼ਿਆਂ ਨੂੰ ਸੀਲ ਕਰ ਦਿੱਤਾ। ਸਿਹਤ ਵਿਭਾਗ ਦੀ ਟੀਮ ਪੁੱਜਣ ਤੋਂ ਪਹਿਲਾਂ ਦੁੱਧ ਦਾ ਟੈਂਕਰ ਲੈ ਕੇ ਚਲਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਹਤ ਵਿਭਾਗ ਦੀ ਟੀਮ ਦੇ ਡਾ. ਬਲਜੀਤ ਸਿਘ ਨੇ ਕਿਹਾ ਕਿ ਅਜੇ ਤੱਕ ਕੋਈ ਸੈਂਪਲ ਨਹੀਂ ਲਿਆ ਗਿਆ। ਜਦੋਂ ਮਾਲਕ ਆਵੇਗਾ ਉਸ ਦੇ ਸਾਹਮਣੇ ਸੀਲ ਖੋਲ੍ਹ ਕੇ ਸੈਂਪਲ ਲੈਕੇ ਜਾਂਚ ਲਈ ਭੇਜੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਥੇ ਦੁੱਧ ਤਿਆਰ ਕਰਕੇ ਲਹਿਰਾਗਾਗਾ ਦੇ ਆਸਪਾਸ ਦੇ ਇਲਾਕਿਆਂ ਵਿੱਚ ਵੇਚਿਆ ਜਾਂਦਾ ਹੈ। ਅਜੇ ਉਹ ਦੁੱਧ ਸਪਲਾਈ ਕਰਨ ਵਾਲੇ ਕੈਂਟਰ ਦੀ ਸਿਹਤ ਵਿਭਾਗ ਤਲਾਸ਼ ਕਰ ਰਿਹਾ ਹੈ, ਕਿ ਇਹ ਦੁੱਧ ਸ਼ਹਿਰ ਦੇ ਕਿਸ ਕਿਸ ਇਲਾਕੇ ਵਿੱਚ ਦੁੱਧ ਸਪਲਾਈ ਕੀਤਾ ਜਾਂਦਾ ਹੈ।