ਲੁਧਿਆਣਾ, 24 ਜੁਲਾਈ : ਪੈਰਾ ਕਰਾਟੇ ’ਚ ਪੰਜਾਬ ਦੇ ਨਾਲ ਨਾਲ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਅੰਤਰ ਰਾਸ਼ਟਰੀ ਪੱਧਰ ’ਤੇ 18 ਸੋਨ ਤਮਗੇ ਤੇ ਹੋਰ ਤਮਗੇ ਜਿੱਤਣ ਵਾਲਾ ਖੰਨਾ ਦੇ ਰਹਿਣ ਵਾਲੇ ਖ਼ਿਡਾਰੀ ਤਰੁਣ ਸ਼ਰਮਾ ਨਾਲ ਸਰਕਾਰ ਦੀ ਬੇਰੁੱਖੀ ਨੂੰ ਦ ਸਿਟੀ ਹੈੱਡਲਾਈਨਜ਼ ਨਿਊਜ਼ ਚੈਨਲ ਪ੍ਰਮੁੱਖਤਾ ਨਾਲ ਚਲਾਇਆ ਗਿਆ। ਜਿਸ ਤੋਂ ਪੰਜਾਬ ਸਰਕਾਰ ਨੇ ਉਸ ਨੂੰ ਖਿਡਾਰੀਆਂ ਲਈ ਰੱਖੇ ਗਏ ਰਾਖਵੇਂ ਕੋਟੇ ਵਿਚੋਂ ਸਰਕਾਰੀ ਨੌਕਰੀ ਦਿੱਤੀ ਗਈ।
ਖੰਨਾ ਦੇ ਰਹਿਣ ਵਾਲੇ ਖ਼ਿਡਾਰੀ ਤਰੁਣ ਸ਼ਰਮਾ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀ ਮਿਲਣ ਤੋ ਬਾਅਦ ਉਹ ਲੁਧਿਆਣਾ ਵਿਖੇ ਦ ਸਿਟੀ ਹੈੱਡਲਾਈਨਜ਼ ਨਿਊਜ਼ ਚੈਨਲ ਦੇ ਦਫ਼ਤਰ, ਚੈਨਲ ਦੇ ਡਾਇਰਕਟਰ ਨਵਨੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀ ਮਿਲਣ ਤੇ ਵਧਾਈ ਦਿੰਦੇ ਹੋਏ ਉਹਨਾਂ ਦਾ ਸ਼ੁਕਰਾਨਾ ਕੀਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖਿਡਾਰੀ ਤਰੁਣ ਸ਼ਰਮਾ ਨੇ ਸਰਕਾਰੀ ਨੌਕਰੀ ਨਾ ਮਿਲਣ ਕਾਰਨ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਬੂਟ ਪਾਲਸ਼ ਕਰਕੇ ਵਿਰੋਧ ਕੀਤਾ। ਤਰੁਣ ਨੇ ਦੱਸਿਆ ਕਿ ਸਰਕਾਰੀ ਵਿਭਾਗ ’ਚ ਨੌਕਰੀ ਦੀ ਆਫਰ ਮਿਲਣ ਤੋਂ ਬਾਅਦ ਵੀ ਜੁਆਇਨ ਨਹੀਂ ਕਰਵਾਇਆ ਗਿਆ। ਸਰੀਰ ਦਾ ਖੱਬਾ ਹਿੱਸਾ ਪੂਰੀ ਤਰ੍ਹਾਂ ਕੰਮ ਨਾ ਕਰਨ ਤੋਂ ਬਾਅਦ ਵੀ ਤਰੁਣ ਘਰ ਦਾ ਖਰਚਾ ਚਲਾਉਣ ਲਈ ਸਬਜ਼ੀ ਵੇਚ ਰਿਹਾ ਹੈ। ਖੇਡਾਂ ਲਈ ਵਿਭਾਗ ਨੇ ਪੈਸੇ ਨਹੀਂ ਦਿੱਤੇ ਤਾਂ ਆਪਣੇ ਵੱਲੋਂ ਕਰਜ਼ਾ ਚੁੱਕ ਕੇ ਉਹ ਵਿਦੇਸ਼ਾਂ ’ਚ ਖੇਡਣ ਗਿਆ, ਪਰ ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਉਹ ਕਰਜ਼ਾਈ ਹੋ ਗਿਆ। ਇਸ ਦੌਰਾਨ ਕੁਝ ਸਾਲ ਪਹਿਲਾਂ ਪਿਤਾ ਦੀ ਮੌਤ ਹੋ ਗਈ। ਸਰਕਾਰਾਂ ਨੇ ਪੈਸੇ ਨਹੀਂ ਦਿੱਤੇ, ਪਰ ਪੰਜਾਬੀ ਗਾਇਕ ਕਰਨ ਔਜਲਾ ਨੇ ਚਾਰ ਦਿਨ ਪਹਿਲਾਂ ਤਰੁਣ ਸ਼ਰਮਾ ਦੇ ਬਾਰੇ ਪੜ੍ਹ ਕੇ ਉਸ ਨਾਲ ਸੰਪਰਕ ਕੀਤਾ। ਉਸਦਾ 9 ਲੱਖ ਦਾ ਕਰਜ਼ਾ ਅਦਾ ਕੀਤਾ ਤਾਂ ਕਿ ਉਹ ਅੱਗੇ ਦੀ ਜ਼ਿੰਦਗੀ ਚੰਗੇ ਤਰੀਕੇ ਨਾਲ ਬਤੀਤ ਕਰ ਸਕੇ।