Friday, July 5, 2024
spot_img

ਦੋ ਸਾਲਾਂ ਤੋਂ ਭਗੌੜੇ ਟਰੈਵਲ ਏਜੰਟ ਨੂੰ ਪੁਲਿਸ ਨੇ ਕੀਤਾ ਕਾਬੂ, ਪੀੜਤਾਂ ਦੀਆਂ ਗੱਲਾਂ ਸੁਣ ਹਰ ਕੋਈ ਹੋ ਗਿਆ ਹੈਰਾਨ

Must read

ਦਿ ਸਿਟੀ ਹੈੱਡ ਲਾਈਨਸ

ਅੰਮ੍ਰਿਤਸਰ, 28 ਜਨਵਰੀ : ਅਕਸਰ ਹੀ ਵਿਦੇਸ਼ ਜਾਣ ਦੀ ਚਾਹਤ ਵਿੱਚ ਭੋਲੇ ਭਾਲੇ ਲੋਕ ਠੱਗ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਜਾਂਦੇ ਹਨ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰੀਕੇ ਹੀ ਪੰਜਾਬ ਦੇ 40 ਤੋਂ 45 ਨੌਜਵਾਨ ਅੰਮ੍ਰਿਤਸਰ ਦੇ ਇੱਕ ਠੱਗ ਟਰੈਵਲ ਏਜੰਟ ਦੇ ਝਾਂਸੇ ਵਿੱਚ ਆ ਕੇ ਠੱਗੀ ਦਾ ਸ਼ਿਕਾਰ ਹੋ ਗਏ । ਜਿਸ ਤੋਂ ਬਾਅਦ ਪੀੜਿਤ ਲੋਕਾਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸਾਲ 2021 ਵਿੱਚ ਦਰਖਾਸਤ ਦਿੱਤੀ ਗਈ ਅਤੇ ਪੁਲਿਸ ਵੱਲੋਂ 2021 ਵਿੱਚ ਹੀ ਉਸ ਠੱਗ ਟਰੈਵਲ ਏਜੰਟ ਤੇ ਮਾਮਲਾ ਦਰਜ ਕਰ ਲਿੱਤਾ ਸੀ।  ਹੈਰਾਨੀ ਦੀ ਗੱਲ ਇਹ ਹੈ ਕਿ ਠੱਗ ਟਰੈਵਲ ਏਜੰਟ ਫਿਰ ਵੀ ਵੱਖ-ਵੱਖ ਥਾਵਾਂ ਤੇ ਆਪਣਾ ਇਮੀਗ੍ਰੇਸ਼ਨ ਦਫਤਰ ਖੋਲ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਿਹਾ ਸੀ। ਅਤੇ ਪਿਛਲੇ ਦਿਨੀ ਉਸ ਠੱਗ ਟਰੈਵਲ ਏਜੰਟ ਵੱਲੋਂ ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਵਿੱਚ ਵਰਲਡ ਵੀਜ਼ਾ ਹੱਬ ਨਾਮ ਤੇ ਦਫਤਰ ਖੋਲ ਕੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ ਜਦੋਂ ਇਸ ਦੀ ਖਬਰ ਉਸ ਠੱਗ ਏਜੰਟ ਤੋਂ ਠੱਗੇ ਪੀੜਿਤ ਲੋਕਾਂ ਨੂੰ ਪਤਾ ਲੱਗੀ ਤਾਂ ਉਹ ਲੋਕ ਅੱਜ ਉਸਦੇ ਦਫਤਰ ਪਹੁੰਚੇ ਤਾਂ ਉੱਥੇ ਆਉਣ ਤੇ ਪਤਾ ਲੱਗਾ ਕਿ ਠੱਗ ਏਜੰਟ ਨੂੰ ਦੋ ਦਿਨ ਪਹਿਲਾਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪੀੜਿਤ ਲੋਕਾਂ ਨੇ ਦੱਸਿਆ ਕਿ ਮਨਮੋਹਨ ਸਿੰਘ ਮੋਣੀ ਨਾਮਕ ਟਰੈਵਲ ਏਜੰਟ ਵੱਲੋਂ ਉਹਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ਦੇ ਉੱਪਰ ਠੱਗੀ ਮਾਰੀ ਗਈ ਸੀ ਤੇ ਉਹਨਾਂ ਨੂੰ ਨਕਲੀ ਵੀਜ਼ਾ ਲਗਾ ਕੇ ਦਿੱਲੀ ਭੇਜ ਦਿੱਤਾ ਗਿਆ। ਇਸ ਦੀ ਜਾਣਕਾਰੀ ਉਹਨਾਂ ਨੂੰ ਦਿੱਲੀ ਏਅਰਪੋਰਟ ਤੋਂ ਪਤਾ ਲੱਗੀ ਜਿਸ ਤੋਂ ਬਾਅਦ ਉਹ ਲਗਾਤਾਰ ਹੀ ਇਸ ਏਜੰਟ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੁਣ ਵੀ ਉਹਨਾਂ ਵੱਲੋਂ 2021 ਵਿੱਚ ਇਸ ਟਰੈਵਲ ਏਜੰਟ ਤੇ ਮਾਮਲਾ ਦਰਜ ਕਰਵਾਇਆ ਗਿਆ ਸੀ। ਅੱਜ ਉਹਨਾਂ ਨੂੰ ਪਤਾ ਲੱਗਾ ਸੀ ਕਿ ਇਸ ਟਰੈਵਲ ਏਜੰਟ ਨੂੰ ਪੁਲਿਸ ਨੇ ਕਾਬੂ ਕਰ ਲਿੱਤਾ ਹੈ। ਉਹ ਇਸ ਦੇ ਦਫਤਰ ਨਿਊ ਅੰਮ੍ਰਿਤਸਰ ਵਿੱਚ ਪਹੁੰਚਿਆ ਜਿੱਥੇ ਕਿ ਇਸ ਦਾ ਦਫਤਰ ਵੀ ਬੰਦ ਹੈ ਤੇ ਪੁਲਿਸ ਵੱਲੋਂ ਇਸ ਟਰੈਵਲ ਏਜੰਟ ਨੂੰ ਕਾਬੂ ਕਰ ਲਿੱਤਾ ਗਿਆ ਹੈ ਅਤੇ ਹੁਣ ਨਾਲ ਹੀ ਪੀੜਿਤ ਲੋਕਾਂ ਨੇ ਮੀਡੀਆ ਦੇ ਜਰੀਏ ਪੁਲਿਸ ਤੇ ਮਾਨਯੋਗ ਅਦਾਲਤ ਤੋਂ ਇਨਸਾਫ ਮੰਗਦੇ ਹੋਏ ਆਪਣੇ ਪੈਸੇ ਇਸ ਟਰੈਵਲ ਏਜੰਟ ਤੋਂ ਕਢਵਾਉਣ ਦੀ ਮੰਗ ਕੀਤੀ ਹੈ

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article