Friday, October 18, 2024
spot_img

ਦੋ ਦਿਨ ਪਹਿਲਾਂ ਹੀ ਪੰਚ ਬਣੀ ਮਹਿਲਾ ਨਾਲ ਵਾਪਰੀ ਦਰਦਨਾਕ ਘਟਨਾ, ਪਿੰਡ ਸਮਰਾਏ-2 ‘ਚ ਫੈਲੀ ਸੋਗ ਦੀ ਲਹਿਰ

Must read

ਫਤਿਹਗੜ੍ਹ ਸਾਹਿਬ ਚੂੜੀਆਂ ਦੇ ਨਜ਼ਦੀਕੀ ਪਿੰਡ ਸਮਰਾਏ 2 ‘ਚ 2 ਦਿਨ ਪਹਿਲਾ ਪੰਚ ਚੁਣੀ ਗਈ ਮਹਿਲਾ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਪਿੰਡ ਦੀ ਪੰਚ ਚੁਣੀ ਗਈ ਸੁਰਜੀਤ ਕੌਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੁਰਜੀਤ ਕੌਰ ਦੀ ਅਚਾਨਕ ਮੌਤ ਕਾਰਨ ਪਿੰਡ ‘ਚ ਸੋਗ ਦੀ ਲਹਿਰ ਫੈਲ ਗਈ ਹੈ।

ਇਸ ਸਬੰਧੀ ਮ੍ਰਿਤਕ ਸੁਰਜੀਤ ਕੌਰ ਪਤਨੀ ਸ਼ਮਸ਼ੇਰ ਸਿੰਘ ਦੀ ਬੇਟੀ ਪਰਦੀਪ ਕੌਰ ਨੇ ਦੱਸਿਆ ਕਿ ਉਹ ਕੱਲ ਹੀ ਆਪਣੇ ਪੇਕੇ ਤੋਂ ਵੋਟ ਪਾ ਕੇ ਆਪਣੇ ਸਹੁਰੇ ਗਈ ਹੀ ਸੀ ਕਿ ਅੱਜ ਤੜਕਸਾਰ ਹੀ ਪੇਕਿਆਂ ਤੋਂ ਫੋਨ ਆਇਆ ਕਿ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਪਿੰਡ ਦੇ ਸੁਹਿੰਦਰ ਸਿੰਘ ਅਤੇ ਗੁਰਿੰਦਰਬੀਰ ਸਿੰਘ ਪਿੰਟੂ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਸੁਰਜੀਤ ਕੌਰ ਪੰਚ ਚੁਣੀ ਗਈ ਅਤੇ ਅੱਜ ਤੜਕਸਾਰ ਸਵੇਰੇ ਉਸ ਨੂੰ ਹਾਰਟ ਅਟੈਕ ਆਇਆ। ਜਿਸ ਤੋਂ ਬਾਅਦ ਮਹਿਲਾ ਨੂੰ ਪ੍ਰਾਈਵੇਟ ਹਸਪਤਾਲ ਖੜਿਆ ਵਿਖੇ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article