ਦਿ ਸਿਟੀ ਹੈਡਲਾਈਨ
ਲੁਧਿਆਣਾ, 5 ਅਪ੍ਰੈਲ
ਹਲਕਾ ਪੱਛਮੀ ਦੀ ਉੱਪ ਚੋਣ ਦੇ ਲਈ ਕਾਂਗਰਸੀ ਜਿੱਤ ਦਾ ਦਾਅਵਾ ਕਰ ਰਹੇ ਹਨ। ਪਰ ਅਸਲ ਵਿੱਚ ਕਾਂਗਸੀਆਂ ਦੇ ਜ਼ਮੀਨੀ ਪੱਧਰ ਦੇ ਹਾਲਾਤ ਕੁੱਝ ਅਲਗ ਹੀ ਨਹੀਂ। ਅੱਜ ਸਵੇਰੇ ਆਸ਼ੂ ਦੇ ਹੱਕ ਵਿੱਚ ਰੱਖੀ ਪ੍ਰੈਸ ਕਾਂਫਰਸ ਵਿੱਚ ਗੈਰਹਾਜ਼ਰ ਸੂਬਾ ਪ੍ਰਧਾਨ ਰਾਜਾ ਵੜਿੰਗ, ਸ਼ਾਮ ਨੂੰ ਜਦੋਂ ਅਚਾਨਕ ਹੀ ਆਸ਼ੂ ਨੂੰ ਘਰ ਵਧਾਈਆਂ ਦੇਣ ਲਈ ਪੁੱਜੇ ਤਾਂ ਆਸ਼ੂ ਵੀ ਆਪਣੇ ਪਤਨੀ ਸਣੇ ਘਰੋਂ ਗਾਇਬ ਹੋ ਗਏ। ਘਰ ਦੇ ਬਾਹਰ ਹੀ ਕਾਂਗਰਸੀਆਂ ਦੀ ਫੌਜ ਲੈ ਖੜ੍ਹੇ ਰਾਜਾ ਵੜਿੰਗ 20 ਮਿੰਟ ਇੰਤਜ਼ਾਰ ਕਰ ਆਸ਼ੂ ਨੂੰ ਬਿਨਾਂ ਮਿਲੇ ਤੇ ਬਿਨਾਂ ਵਧਾਈਆਂ ਦਿੱਤੇ ਹੀ ਬੇਰੰਗ ਵਾਪਸ ਪਰਤ ਗਏ। ਜਾਂਦੇ ਜਾਂਦੇ ਭੋਲਾ ਜਿਹਾ ਮੂੰਹ ਕਰਕੇ ਇਨ੍ਹਾਂ ਜਰੂਰ ਕਹਿ ਗਏ ਕਿ ਆਸ਼ੂ ਜੀ ਨੂੰ ਸੁਨੇਹਾ ਤਾਂ ਦਿੱਤਾ ਸੀ, ਪਰ ਹੋ ਸਕਦਾ ਹੈ ਉਨ੍ਹਾਂ ਦੇ ਰੁਝੇਵੇਂ ਬਹੁਤ ਹਨ, ਸ਼ਾਇਦ ਸਾਨੂੰ ਮਿਲਣ ਦਾ ਸਮਾਂ ਨਾ ਹੋਵੇ। ਪਰ ਅਸਲੀ ਹਲਕਾ ਪੱਛਮੀ ਦੀ ਚੋਣ ਜਿੱਤਾਂਗੇ ਜਰੂਰ। ਹੁਣ ਕਾਂਗਰਸ ਦੇ ਇਨ੍ਹਾਂ ਸਿਆਸੀ ਲੀਡਰ ਦੇ ਮਿਲਾਪ ਨਾ ਹੋਣ ਦਾ ਸਿਆਸੀ ਪੰਡਿਤ ਕੁੱਝ ਅਲਗ ਹੀ ਅੰਦਾਜਾ ਲਗਾ ਰਹੇ ਹਨ। ਅਗਰ ਇਹ ਦੋਵੇਂ ਹੀ ਇੱਕ ਦੂਜੇ ਨੂੰ ਨਹੀਂ ਮਿਲ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਲੁਧਿਆਣਾ ਦੀ ਜਨਤਾ ਨੂੰ ਕਿਵੇਂ ਮਿਲਣਗੇ। ਇਹ ਦੋਵੇਂ ਆਗੂ ਹੀ ਆਪਸੀ ਮਤਭੇਦ ਨਾ ਮੁਕਾ ਰਹੇ, ਇਹ ਵਿਰੋਧੀਆਂ ਨੂੰ ਕਿਵੇਂ ਘੇਰਣਗੇ। ਖੈਰ ਮੂੰਹ ’ਤੇ ਹਲਕੀ ਮੁਸਕਰਾਹਟ ਤੇ ਦਿਲ ਵਿੱਚ ਬੇਇੱਜਤੀ ਹੋਣ ਦਾ ਗੁੱਸਾ ਲੈਕੇ ਰਾਜਾ ਵੜਿੰਗ ਆਪਣੇ ਸਾਥੀਆਂ ਸਣੇ ਉਥੋਂ ਚਲੇ ਗਏ। ਜਿਨ੍ਹਾਂ ਦੇ ਜਾਣ ਦੀ ਖ਼ਬਰ ਮਿਲਦੇ ਹੀ ਪੰਜ ਮਿੰਟ ਬਾਅਦ ਪਹਿਲਾਂ ਮਿਸੇਜ਼ ਆਸ਼ੂ ਤੇ ਫਿਰ ਮਿਸਟਰ ਆਸ਼ੂ ਵੀ ਆਪਣੇ ਘਰ ਪੁੱਜ ਗਏ। ਬਾਹਰ ਖੜ੍ਹੀ ਮੀਡੀਆ ਦੀ ਫੋਜ਼ ਨਾ ਬਿਨਾਂ ਗੱਲ ਕੀਤੇ ਹੀ ਉਹ ਅੰਦਰ ਚਲੇ ਗਏ।