ਦੁਬਈ : ਪੰਜਾਬ ਦੀ ਰਹਿਣ ਵਾਲੀ ਭਾਰਤੀ ਔਰਤ ਪਾਇਲ ਨੇ ਆਪਣੇ ਪਤੀ ਹਰਨੇਕ ਸਿੰਘ ਵੱਲੋਂ ਤੋਹਫੇ ਵਜੋਂ ਦਿੱਤੇ ਪੈਸਿਆਂ ਨਾਲ ਟਿਕਟ ਖਰੀਦ ਕੇ ਆਪਣੀ 16ਵੀਂ ਵਿਆਹ ਦੀ ਵਰ੍ਹੇਗੰਢ ਮਨਾਈ। 42 ਸਾਲਾਂ ਪਾਇਲ 12 ਸਾਲ ਪਹਿਲਾਂ ਪੰਜਾਬ ਤੋਂ ਦੁਬਈ ਗਈ ਸੀ। ‘ਖਲੀਜ ਟਾਈਮਜ਼’ ’ਚ ਪਾਇਲ ਨੇ ਦੱਸਿਆ ਉਸ ਦੇ ਪਤੀ ਨੇ 20 ਅਪ੍ਰੈਲ ਨੂੰ ਉਨ੍ਹਾਂ ਦੀ ਵਰ੍ਹੇਗੰਢ ‘ਤੇ ਤੋਹਫੇ ਵਜੋਂ ਪੈਸੇ ਦਿੱਤੇ ਸਨ, ਜੋ ਉਸ ਨੇ ਲਾਟਰੀ ਵੇਚਣ ਲਈ ਵਰਤੇ ਸਨ। ਉਸ ਨੇ ਅੱਗੇ ਕਿਹਾ, ‘‘ਇਸ ਪੈਸੇ ਨਾਲ ਮੈਂ ਆਨਲਾਈਨ ਡੀ.ਡੀ.ਐਫ. ਟਿਕਟ ਖਰੀਦੀ, ਜਿਸ ਵਿਚ ਸੱਭ ਤੋਂ ਵੱਧ 3 ਨੰਬਰਾਂ ਵਾਲੀ ਟਿਕਟ ਚੁਣੀ।’’
ਇਹ ਪੁੱਛੇ ਜਾਣ ’ਤੇ ਕਿ ਉਹ ਪੈਸੇ ਕਿਵੇਂ ਖਰਚ ਕਰਨ ਦੀ ਯੋਜਨਾ ਬਣਾ ਰਹੀ ਹੈ, ਉਸ ਨੇ ਕਿਹਾ ਕਿ ਉਹ ਇਸ ਨੂੰ ਆਪਣੇ ਬੱਚਿਆਂ ਦੇ ਭਵਿੱਖ ਵਿਚ ਸੁਰੱਖਿਅਤ ਕਰਾਂਗੀ। ਦੁਬਈ ਡਿਊਟੀ ਫ੍ਰੀ ਦੀ ਵੈੱਬਸਾਈਟ ਮੁਤਾਬਕ ਦੁਬਈ ਡਿਊਟੀ ਫ੍ਰੀ ਨਾਲ 10 ਲੱਖ ਅਮਰੀਕੀ ਡਾਲਰ ਜਿੱਤਣ ਦਾ 5,000 ’ਚੋਂ ਸਿਰਫ ਇਕ ਮੌਕਾ ਹੈ। ਹੁਣ ਤਕ ਸਿਰਫ਼ 8 ਖੁਸ਼ਕਿਸਮਤ ਲੋਕਾਂ ਨੇ ਦੋ ਵਾਰ ਇਹ ਲਾਟਰੀ ਜਿੱਤੀ ਹੈ।
ਪਾਇਲ ਨੇ ਕਿਹਾ ਕਿ ਉਸ ਦਾ ਮਨਪਸੰਦ ਨੰਬਰ ਤਿੰਨ ਹੈ ਅਤੇ ਉਹ ਪਿਛਲੇ ਬਾਰਾਂ ਸਾਲਾਂ ਤੋਂ ਡੀ.ਡੀ.ਐਫ. ਟਿਕਟਾਂ ਖਰੀਦ ਰਹੀ ਹੈ। ਉਸ ਨੇ ਕਿਹਾ, ‘‘ਜਦੋਂ ਵੀ ਮੈਂ ਕਿਤੇ ਘੁੰਮਣ ਜਾਂਦੀ ਤਾਂ ਮੈਂ ਹਵਾਈ ਅੱਡੇ ’ਤੇ ਹਰ ਸਾਲ ਇਕ ਜਾਂ ਦੋ ਵਾਰ ਡੀ.ਡੀ.ਐਫ. ਖਰੀਦਦੀ ਸੀ, ਪਰ ਇਸ ਵਾਰੀ ਮੈਂ ਪਹਿਲੀ ਵਾਰ ਲਾਟਰੀ ਦੀ ਟਿਕਟ ਆਨਲਾਈਨ ਖ਼ਰੀਦੀ। ਮੇਰੇ ਪਤੀ ਦੇ ਨਕਦ ਤੋਹਫ਼ੇ ਨੇ ਸਾਨੂੰ ਕਰੋੜਪਤੀ ਬਣਾ ਦਿਤਾ।’’ ਉਸ ਨੇ ਕਿਹਾ ਕਿ ਜਦੋਂ ਉਸ ਨੂੰ ਲਾਟਰੀ ਜਿੱਤਣ ਦੀ ਖਬਰ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਜਿੱਤ ਦੀ ਖ਼ਬਰ ਸੱਭ ਤੋਂ ਪਹਿਲੀ ਅਪਣੀ ਸੱਸ ਨੂੰ ਸੁਣਾਈ ਜੋ ਉਸ ਸਮੇਂ ਘਰ ਹੀ ਸੀ।