ਨਵਾਂ ਸ਼ਹਿਰ, 4 ਸਤੰਬਰ : ਸਾਈਕਲ ਤੇ ਸਵਾਰ ਹੋ ਕੇ ਦੁਨੀਆ ਦੀ ਯਾਤਰਾ ਕਰਨ ਲਈ ਜਰਮਨ ਤੋਂ ਨਿਕਲੇ ਜਰਮਨ ਨਿਵਾਸੀ ਮੈਕਸੀਓ ਮੂਲਰ ਦਾ ਨਵਾਂ ਸ਼ਹਿਰ ਵਿਖੇ ਪਹੁੰਚਣ ਤੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਵਾਗਤ ਕੀਤਾ।
ਮੈਕਸੀਓ ਮੂਲਰ ਨੇ ਦੱਸਿਆ ਕੀ ਉਹ ਜਰਮਨ ਵਿਖੇ ਰਹਿੰਦੇ ਹਨ ਅਤੇ ਸਾਈਕਲ ਤੇ ਸਵਾਰ ਹੋ ਕੇ ਦੁਨੀਆਂ ਦੀ ਯਾਤਰਾ ਕਰ ਰਹੇ ਹਨ। ਉਹ ਜਰਮਨ ਤੋਂ ਹੁੰਦੇ ਹੋਏ ਆਸਟਰੀਆ, ਟਰਕੀ, ਇਸ ਤਾਬੁਲ, ਪਾਕਿਸਤਾਨ, ਅਫਗਾਨਿਸਤਾਨ ਹੁੰਦੇ ਹੋਏ ਭਾਰਤ ਪਹੁੰਚੇ ਹਨ. ਅੱਜ ਨਵਾਂ ਸ਼ਹਿਰ ਵਿਖੇ ਪਹੁੰਚਣ ਤੇ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਉੜੀਸਾ ਹੁੰਦੇ ਹੋਏ ਆਪਣੀ ਅਗਲੀ ਯਾਤਰਾ ਸ਼ੁਰੂ ਕਰਨਗੇ। ਡਿਪਟੀ ਕਮਿਸ਼ਨਰ ਨਵਜੋਤ ਸਿੰਘ ਪਾਲ ਰੰਧਾਵਾ ਨੇ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣ ਦੇ ਲਈ ਉਹਨਾਂ ਦੀ ਹੌਸਲਾ ਅਫਜਾਈ ਕੀਤੀ ।
ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਜਤਿੰਦਰ ਪਠਲਾਵਾ, ਲਵਕੇਸ਼ ਸੇਠੀ ਅਤੇ ਹਲਕਾ ਇੰਚਾਰਜ ਨਵਾਂ ਸ਼ਹਿਰ ਲਲਿਤ ਮੋਹਨ ਪਾਠਕ ਵੀ ਹਾਜਰ ਸਨ l