31 ਦਸੰਬਰ ਨੂੰ ਨਵਾਂ ਸਾਲ ਚੜ੍ਹਣ ਤੋਂ ਪਹਿਲਾਂ ਲੁਧਿਆਣਾ ‘ਚ ਦਿਲਜੀਤ ਦੋਸਾਂਝ ਦੇ ਗ੍ਰੈਂਡ ਫਿਨਾਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦਿਲਜੀਤ ਦੇ ਕੰਸਰਟ ਲਈ ਹੁਣ ਕੁੱਝ ਹੀ ਦਿਨ ਬਾਕੀ ਹਨ। ਲੁਧਿਆਣੇ ਦੇ ਲੋਕਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ।
ਉਧਰ ਦਲਜੀਤ ਦੁਸਾਂਝ ਦੀਆਂ ਤਸਵੀਰਾਂ ਤਿਆਰ ਕਰਨ ਦੇ ਲਈ ਫਿਰੋਜਪੁਰ ਤੋਂ ਲੁਧਿਆਣਾ ਵਿੱਚ ਆਰਟਿਸਟ ਵੀ ਪਹੁੰਚੇ ਹਨ। ਜੋ ਦਲਜੀਤ ਦੋਸਾਂਝ ਦੇ ਲੁਧਿਆਣਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਦੀਆਂ ਖਾਸ ਤਸਵੀਰਾਂ ਬਣਾਉਣ ਵਿੱਚ ਲੱਗੇ ਹੋਏ ਹਨ। ਫਿਰੋਜਪੁਰ ਰੋਡ ‘ਤੇ ਰੌਣਕਾਂ ਲੱਗੀਆਂ ਹੋਈਆਂ ਹਨ। ਫੈਨਜ਼ ਭੰਗੜਾ ਪਾ ਕੇ ਖੁਸ਼ੀ ਜਾਹਰ ਕਰਦੇ ਨਜ਼ਰ ਆ ਰਹੇ ਹਨ।