ਹਰਿਆਣਾ ‘ਚ ਇੱਕ ਦਰਦਨਾਕ ਸੜਕ ਹਾਦਸੇ ‘ਚ 28 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਵਿਆਹ ਤੋਂ 7 ਦਿਨ ਪਹਿਲਾਂ ਇੱਕ ਹਾਦਸੇ ਵਿੱਚ ਲਾੜੇ ਦੀ ਮੌਤ ਹੋ ਗਈ ਸੀ। 28 ਸਾਲਾ ਸਾਹਿਲ ਕਰਨਾਲ ਦਾ ਰਹਿਣ ਵਾਲਾ ਸੀ। ਪਾਣੀਪਤ ‘ਚ ਡਿਊਟੀ ਲਈ ਆਉਂਦੇ ਸਮੇਂ ਬੁੱਧਵਾਰ ਰਾਤ ਨੂੰ ਕਰਨਾਲ ‘ਚ ਨੈਸ਼ਨਲ ਹਾਈਵੇ ‘ਤੇ ਇਕ ਓਵਰ ਸਪੀਡ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਜਿਸ ਕਾਰਨ ਉਸਦੇ ਸਿਰ ‘ਤੇ ਸੱਟ ਵੱਜੀ। ਸਿਰ ‘ਤੇ ਭਾਰ ਪੈਣ ਕਾਰਨ ਮ੍ਰਿਤਕ ਦਾ ਹੈਲਮੇਟ ਵੀ ਟੁੱਟ ਗਿਆ। ਜਦੋ ਸਾਹਿਲ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਾਹਿਲ ਦਾ ਵਿਆਹ 30 ਜਨਵਰੀ ਨੂੰ ਸੀ ਅਤੇ ਵਿਆਹ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਸਨ। ਸਾਹਿਲ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਕਾਰਨ ਘਰ ਵਿੱਚ ਖੁਸ਼ੀ ਦੀ ਥਾਂ ਸੋਗ ਛਾ ਗਿਆ।