ਤਿਉਹਾਰੀ ਸੀਜ਼ਨ ਦੌਰਾਨ ਸਰਾਫਾ ਬਾਜ਼ਾਰਾਂ ‘ਚ ਨਵਾਂ ਇਤਿਹਾਸ ਰਚਿਆ ਗਿਆ ਹੈ। ਗਰੀਬਾਂ ਦਾ ਸੋਨਾ ਕਹੇ ਜਾਣ ਵਾਲੀ ਚਾਂਦੀ ਦੀ ਵਿਕਰੀ ਨੇ ਪਹਿਲੀ ਵਾਰ ਸੋਨੇ ਦੀ ਵਿਕਰੀ ਨੂੰ ਪਛਾੜ ਦਿੱਤਾ ਹੈ। ਇਸ ਦਾ ਇੱਕ ਵੱਡਾ ਕਾਰਨ ਸੋਨੇ ਦੀ ਵਧਦੀ ਕੀਮਤ ਹੈ। ਜਿਸ ਕਾਰਨ ਲੋਕਾਂ ਨੂੰ ਚਾਂਦੀ ਵੱਲ ਮੁੜਨ ਲਈ ਮਜਬੂਰ ਹੋਣਾ ਪਿਆ ਹੈ। ਜਿਸ ਨਾਲ ਸਰਾਫਾ ਬਾਜ਼ਾਰਾਂ ਵਿੱਚ ਹੁਣ ਚਾਂਦੀ ਦੇ ਗਹਿਣਿਆਂ ਦੀ ਮੰਗ ਵੀ ਵਧਣ ਲੱਗੀ ਹੈ। ਇਸ ਤੋਂ ਇਲਾਵਾ ਇਲੈਕਟ੍ਰਿਕ ਵਾਹਨਾਂ ‘ਚ ਵੀ ਚਾਂਦੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਚਾਂਦੀ ਦੀ ਉਦਯੋਗਿਕ ਮੰਗ ਵਧੀ ਹੈ ਅਤੇ ਸਮੁੱਚੀ ਮੰਗ ਵਿੱਚ ਵੀ ਉਛਾਲ ਆਇਆ ਹੈ। ਹੁਣ ਲੋਕ ਇਹ ਸਮਝਣ ਲੱਗ ਪਏ ਹਨ ਕਿ ਚਾਂਦੀ ਵਿੱਚ ਨਿਵੇਸ਼ ਕਰਨਾ ਇੱਕ ਵਧੀਆ ਮੌਕਾ ਹੈ। ਇਸ ਸਾਲ ਧਨਤੇਰਸ ‘ਤੇ ਸੋਨੇ ਦੀਆਂ ਉੱਚੀਆਂ ਕੀਮਤਾਂ ਨੇ ਖਪਤਕਾਰਾਂ ਦੀ ਮੰਗ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਖਰੀਦਦਾਰਾਂ ਨੇ ਚਾਂਦੀ ਵੱਲ ਰੁਖ ਕੀਤਾ। ਲੁਧਿਆਣਾ ਦੇ ਸਰਾਫਾ ਬਾਜ਼ਾਰ ਦੇ ਇੱਕ ਵਪਾਰੀ ਨੇ ਦੱਸਿਆ ਕਿ ਇਸ ਧਨਤੇਰਸ ‘ਤੇ ਚਾਂਦੀ ਦੀ ਵਿਕਰੀ ‘ਚ 30 ਤੋਂ 35 ਫੀਸਦੀ ਦਾ ਵਾਧਾ ਹੋਇਆ ਹੈ। ਜਦਕਿ ਇਸ ਵਾਰ ਚਾਂਦੀ ਦੀ ਕੀਮਤ ਪਿਛਲੇ ਧਨਤੇਰਸ ਦੇ ਮੁਕਾਬਲੇ 40 ਫੀਸਦੀ ਜ਼ਿਆਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬਾਜ਼ਾਰ ਵਿੱਚ ਪਹਿਲੀ ਵਾਰ ਚਾਂਦੀ ਦੀ ਇੰਨੀ ਜ਼ਿਆਦਾ ਮੰਗ ਦੇਖੀ ਹੈ।ਧਨਤੇਰਸ ‘ਤੇ ਚਾਂਦੀ ਦੀ ਮੰਗ 30 ਤੋਂ 35 ਫੀਸਦੀ ਵਧੀ ਹੈ। ਇਸ ਦੇ ਨਾਲ ਹੀ ਸੋਨੇ ਦੀ ਕੀਮਤ ‘ਚ 15 ਫੀਸਦੀ ਦੀ ਕਮੀ ਆਈ ਹੈ। ਇਸ ਸਾਲ 35 ਤੋਂ 40 ਟਨ ਸੋਨਾ ਵਿਕਿਆ ਹੈ। ਜਦੋਂ ਕਿ ਪਿਛਲੇ ਸਾਲ ਧਨਤੇਰਸ ‘ਤੇ 42 ਟਨ ਸੋਨਾ ਵਿਕਿਆ ਸੀ। ਹਾਲਾਂਕਿ ਸੋਨੇ ਦੀ ਕੀਮਤ ‘ਚ 30 ਫੀਸਦੀ ਦਾ ਵਾਧਾ ਹੋਇਆ ਹੈ। ਇਸ ਲਈ ਇਸ ਸਾਲ ਵਿਕਣ ਵਾਲੇ ਸੋਨੇ ਦੀ ਕੁੱਲ ਕੀਮਤ 28 ਹਜ਼ਾਰ ਕਰੋੜ ਰੁਪਏ ਹੈ। ਜਦੋਂ ਕਿ ਪਿਛਲੇ ਸਾਲ ਵਿਕਣ ਵਾਲੇ ਸੋਨੇ ਦੀ ਕੀਮਤ 24 ਤੋਂ 25 ਹਜ਼ਾਰ ਕਰੋੜ ਰੁਪਏ ਸੀ।ਇਸ ਦੇ ਅਨੁਸਾਰ ਇਸ ਸਾਲ ਭਾਰਤ ‘ਚ ਸੋਨੇ ਦੀ ਮੰਗ 700 ਤੋਂ 750 ਟਨ ਦੇ ਵਿਚਕਾਰ ਰਹਿ ਸਕਦੀ ਹੈ। ਜਦੋਂ ਕਿ ਪਿਛਲੇ ਸਾਲ 761 ਟਨ ਸੋਨੇ ਦੀ ਮੰਗ ਸੀ। ਸੋਨੇ ਦੀ ਕੀਮਤ 80 ਹਜ਼ਾਰ ਰੁਪਏ (10 ਗ੍ਰਾਮ) ਤੋਂ ਉਪਰ ਬਣੀ ਹੋਈ ਹੈ। ਜਦੋਂ ਕਿ ਚਾਂਦੀ ਦੀ ਕੀਮਤ ਇੱਕ ਲੱਖ (ਇੱਕ ਕਿਲੋ) ਤੱਕ ਪਹੁੰਚ ਗਈ ਹੈ।