ਹਰ ਇੱਕ ਫ਼ਿਲਮ ‘ਚ ਆਪਣਾ ਕਿਰਦਾਰ ਪੇਸ਼ ਕਰਨ ਲਈ ਅਦਾਕਾਰ ਨੂੰ ਆਪਣੀ ਉਸੇ ਤਰ੍ਹਾਂ ਦੀ ਹੀ ਲੁੱਕ ਦੇਣੀ ਪੈਂਦੀ ਹੈ। ਹਿੰਦੀ ਅਤੇ ਪੰਜਾਬੀ ਫ਼ਿਲਮਾਂ ‘ਚ ਜੇਕਰ ਕਿਸੇ ਅਦਾਕਾਰ ਨੂੰ ਸਾਬਤ ਸੂਰਤ ਸਿੱਖ ਦਾ ਰੋਲ ਪੇਸ਼ ਕਰਨ ਲਈ ਮਿਲਦਾ ਹੈ ਤਾਂ ਅਦਾਕਾਰ ਨੂੰ ਬਣਾਵਟੀ ਢੰਗ ਨਾਲ ਉਸੇ ਤਰ੍ਹਾਂ ਦਾ ਬਣਾ ਦਿੱਤਾ ਜਾਂਦਾ ਹੈ। ਕਹਿਣ ਦਾ ਭਾਵ ਉਸ ਦੇ ਨਕਲੀ ਕੇਸ ਅਤੇ ਦਾੜੀ ਲਗਾ ਦਿੱਤੀ ਜਾਂਦੀ ਹੈ।
ਇਸੇ ਹੀ ਤਰ੍ਹਾਂ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਤਰਸੇਮ ਜੱਸੜ ਨੂੰ ਵੀ ਉਸਦੀ ਆਉਣ ਵਾਲੀ ਫ਼ਿਲਮ ਗੁਰੂ ਨਾਨਕ ਜਹਾਜ਼ ਲਈ ਵੀ ਇੱਕ ਸਾਬਤ ਸੂਰਤ ਸਿੱਖ ਦਾ ਕਿਰਦਾਰ ਅਦਾ ਕਰਨ ਲਈ ਮਿਲਿਆ। ਪਰ ਤਰਸੇਮ ਜੱਸੜ ਨੇ ਆਪਣੀ ਆਉਣ ਵਾਲੀ ਇਸ ਫ਼ਿਲਮ ਲਈ ਨਕਲੀ ਦਾੜੀ ਲਗਾਉਣ ਦੀ ਬਜਾਏ ਅਸਲੀ ਦਾੜੀ ਰੱਖ ਕੇ ਕਿਰਦਾਰ ਪੇਸ਼ ਕੀਤਾ। ਤਰਸੇਮ ਜੱਸੜ ਦੀ ਇਹ ਫਿਲਮ 1914 ਦੀ ਇਤਿਹਾਸਕ ਕਾਮਾਗਾਟਾ ਮਾਰੂ ਘਟਨਾ ‘ਤੇ ਅਧਾਰਤ ਹੈ, ਜੋ ਕਿ ਸਿੱਖ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਇ ਹੈ। ਦੱਸ ਦਈਏ ਕਿ ਆਪਣੇ ਅਣਖੀ ਗੀਤਾਂ ਕਰਕੇ ਤਰਸੇਮ ਜੱਸੜ ਕਾਫ਼ੀ ਪ੍ਰਸਿੱਧ ਹਨ।