ਤਰਨਤਾਰਨ ਨਗਰ ਕੌਂਸਲ ਚੋਣਾਂ ਦੌਰਾਨ ਭਾਜਪਾ ਦੇ ਵਰਕਰਾਂ ਵੱਲੋਂ ਵੱਡਾ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਵਾਰਡ ਨੰਬਰ ਤਿੰਨ ਤੋਂ ਮੌਜੂਦਾ ਵਿਧਾਇਕ ਦੀ ਪਤਨੀ ਜਿਹੜੇ ਕੌਂਸਲਰ ਦੀ ਇਲੈਕਸ਼ਨ ਲੜ ਰਹੇ ਹਨ ਉਹਨਾਂ ਦੇ ਬੂਥ ਉੱਪਰ ਪਾਰਟੀ ਭਾਜਪਾ ਦੇ ਕੈਂਡੀਡੇਟ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਨਾ ਹੀ ਈਵੀਐਮ ਮਸ਼ੀਨ ਦੇ ਉੱਪਰ ਉਹਨਾਂ ਦਾ ਬਟਨ ਮੌਜੂਦ ਹੈ।
ਗੁੱਸੇ ਵਿਚ ਆਏ ਭਾਜਪਾ ਵਰਕਰਾਂ ਨੇ ਕਿਹਾ ਕਿ ਅਸੀਂ ਪਹਿਲੀ ਵੋਟਿੰਗ ਰੱਦ ਕਰਾਵਾਂਗੇ ਅਤੇ ਦੁਬਾਰਾ ਵੋਟਿੰਗ ਹੋਵੇਗੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਲਗਾਤਾਰ ਭਾਜਪਾ ਦੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਸੰਧੂ ਵੱਲੋਂ ਇਸ ਬਾਰੇ ਜਾਣਕਾਰੀ ਇੱਥੋਂ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਪਰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਸਾਡੀ ਹੋਈ ਜਿੰਮੇਵਾਰੀ ਨਹੀਂ ਹੈ।