ਤਰਨਤਾਰਨ ਜ਼ਿਮਨੀ ਚੋਣ (ਚੌਂਦਵਾਂ ਰੁਝਾਨ)
ਤਰਨ ਤਾਰਨ ਦੀ ਜਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦੇ ਹੁਣ ਤੱਕ ਦੇ 14ਵੇਂ ਗੇੜ ਤੱਕ ਆਮ ਆਮਦੀ ਪਾਰਟੀ (ਆਪ)ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਆਪਣੇ ਨੇੜੇ ਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਲਗਾਤਾਰ ਪਛਾੜਦਿਆਂ ਆਪਣੀ ਬੜ੍ਹਤ 11117 ਵੋਟਾਂ ਦੇ ਫਰਕ ਤੇ ਅੱਗੇ ਵਧਾਉਂਦਿਆਂ ਆਪਣੀ ਜਿੱਤ ਨਿਸਚਿਤ ਕਰਨ ਵਿੱਚ ਸਫਲ ਹੋ ਗਿਆ ਹੈ। ਇਸ ਦੇ ਨਾਲ ਹੀ ਦਿਲਚਸਪ ਗੱਲ ਇਹ ਵੀ ਰਹੀ ਹੈ ਕਿ ‘ਵਾਰਸ ਪੰਜਾਬ ਦੇ’ ਸਮੇਤ ਹੋਰ ਪੰਥਕ ਧਿਰਾਂ ਦਾ ਉਮੀਦਵਾਰ ਮਨਦੀਪ ਸਿੰਘ ਖਾਲਸਾ 17052 ਵੋਟਾਂ ਲੈ ਕੇ ਤੀਸਰੇ ਸਥਾਨ ਤੇ ਆ ਗਿਆ ਹੈ।
ਜਿਸ ਨੇ 12809 ਵੋਟਾਂ ਲੈਣ ਵਾਲੇ ਕਾਂਗਰਸ ਪਾਰਟੀ ਦੇ ਕਰਨਬੀਰ ਸਿੰਘ ਬੁਰਜ ਅਤੇ 5316 ਵੋਟਾਂ ਲੈਣ ਵਾਲੇ ਭਾਜਪਾ ਦੇ ਹਰਜੀਤ ਸਿੰਘ ਸੰਧੂ ਨੂੰ ਪਿੱਛੇ ਧੱਕ ਦਿੱਤਾ ਹੈ. ‘ਆਪ’ ਦੇ ਹਰਮੀਤ ਸਿੰਘ ਸੰਧੂ ਨੂੰ 37582 ਵੋਟਾਂ ਮਿਲਿਆਂ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ 26465 ਵੋਟਾਂ ਭੁਗਤੀਆਂ ਹਨ. ਇਸ ਚੋਣ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਭਾਵੇਂ ਜਿੱਤ ਨਹੀਂ ਪਾਈ ਪਰ ਪਾਰਟੀ ਸਿੱਖਾਂ ਦੀ ਇੱਕੋ-ਇਕ ਪਾਰਟੀ ਦੇ ਤੌਰ ਤੇ ਖੁੱਦ ਨੂੰ ਸਾਬਤ ਕਰਨ ਵਿੱਚ ਸਫਲ ਰਹੀ ਹੈ. ਇਸ 14 ਵੇਂ ਗੇੜ ਵਿੱਚ ਨੋਟਾ ਨੂੰ 528 ਸਮਰਥਕ ਮਿਲੇ ਹਨ।




