ਬਿਆਸ, 2 ਸਤੰਬਰ : ਡੇਰਾ ਬਿਆਸ ਵੱਲੋਂ ਦੇਰ ਸ਼ਾਮ ਵੱਡੀ ਅੱਪਡੇਟ ਸਾਹਮਣੇ ਆਈ ਕਿ ਹਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ।
ਡੇਰਾ ਬਿਆਸ ਵਲੋਂ ਗੱਦੀ ਨੂੰ ਲੈਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ। ਸਪੱਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਹਾਲੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਹੈ। ਹਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ। ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਦੋਵੇਂ ਮਿਲ ਕੇ ਸਤਸੰਗ ਕਰਿਆ ਕਰਨਗੇ।