ਦੇਸ਼ ਭਰ ਵਿੱਚ ਠੰਡ ਦੇ ਕਹਿਰ ਦੇ ਨਾਲ-ਨਾਲ ਤਿਉਹਾਰਾਂ ਦੇ ਦਿਨ ਵੀ ਸ਼ੁਰੂ ਹੋ ਰਹੇ ਹਨ। ਨਵੇਂ ਸਾਲ ਦੇ ਮੌਕੇ ਯਾਨੀ ਜਨਵਰੀ ਮਹੀਨੇ ਵਿਚ ਲੋਹੜੀ, ਮਕਰ ਸੰਕ੍ਰਾਂਤੀ ਅਤੇ ਪੋਂਗਲ ਲਈ ਜਨਤਕ ਛੁੱਟੀਆਂ ਦਾ ਐਲਾਨ ਹੋ ਗਿਆ ਹੈ। ਇਸ ਸਬੰਧ ਵਿਚ ਕੁਝ ਰਾਜਾਂ ਨੂੰ 4 ਤੋਂ 5 ਦਿਨ ਦੀਆਂ ਛੁੱਟੀਆਂ ਮਿਲਣਗੀਆਂ, ਜਦੋਂ ਕਿ ਕੁਝ ਥਾਵਾਂ ਤੇ ਇੱਕ ਹਫ਼ਤੇ ਦੀ ਛੁੱਟੀ ਮਿਲੇਗੀ। ਉੱਤਰੀ ਭਾਰਤ ਵਿੱਚ ਐਤਵਾਰ ਅਤੇ ਦੂਜਾ ਸ਼ਨੀਵਾਰ ਨੂੰ ਮਿਲਾ ਕੇ ਇੱਕ ਲੰਮਾ ਵੀਕਐਂਡ ਬਣ ਰਿਹਾ ਹੈ, ਉੱਥੇ ਦੱਖਣੀ ਭਾਰਤ ਵਿੱਚ ਪੋਂਗਲ ਕਾਰਨ ਇੱਕ ਹਫ਼ਤੇ ਦੀ ਛੁੱਟੀ ਹੋਵੇਗੀ।
11 ਜਨਵਰੀ ਨੂੰ ਸਕੂਲਾਂ ਅਤੇ ਬੈਂਕਾਂ ‘ਚ ਦੂਜੇ ਸ਼ਨੀਵਾਰ ਦੀ ਛੁੱਟੀ ਹੋਵੇਗੀ ਅਤੇ 12 ਜਨਵਰੀ ਨੂੰ ਪੂਰੇ ਦੇਸ਼ ਭਰ ਵਿੱਚ ਛੁੱਟੀ ਹੋਵੇਗੀ। 13 ਜਨਵਰੀ ਨੂੰ ਦੇਸ਼ ਦੇ ਕਈਆਂ ਸੂਬਿਆਂ ‘ਚ ਲੋਹੜੀ ਦੇ ਤਿਉਹਾਰ ਦੀ ਛੁੱਟੀ ਹੋਵੇਗੀ। 14 ਜਨਵਰੀ ਨੂੰ ਦੇਸ਼ ਦੇ ਕਈ ਰਾਜਾਂ ‘ਚ ਮਕਰ ਸੰਕ੍ਰਾਂਤੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
15 ਜਨਵਰੀ ਨੂੰ ਤਿਰੂਵੱਲੂਵਰ ਦਿਵਸ ਅਤੇ 16 ਜਨਵਰੀ ਨੂੰ ਉਝਾਵਰ ਤਿਰੂਨਾਲ ਤਿਉਹਾਰ ਮਨਾਇਆ ਜਾਵੇਗਾ। 17 ਜਨਵਰੀ ਨੂੰ ਤਾਮਿਲਨਾਡੂ ਸਰਕਾਰ ਵੱਲੋਂ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਛੁੱਟੀ ਕੀਤੀ ਗਈ ਹੈ।