ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ ਅਤੇ ਇਸ ਵਾਰ ਇਸਦਾ ਅਸਰ ਐਪਲ ਦੇ ਆਈਫੋਨ ‘ਤੇ ਪੈ ਰਿਹਾ ਹੈ। ਟਰੰਪ ਵੱਲੋਂ ਲਗਾਏ ਗਏ ਪਰਸਪਰ ਟੈਰਿਫਾਂ ਨੇ ਵਪਾਰ ਯੁੱਧ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਰਿਪੋਰਟਾਂ ਦੇ ਅਨੁਸਾਰ ਜੇਕਰ ਐਪਲ ਇਸ ਵਾਧੂ ਲਾਗਤ ਨੂੰ ਖਪਤਕਾਰਾਂ ‘ਤੇ ਪਾਉਂਦਾ ਹੈ, ਤਾਂ ਆਈਫੋਨ ਦੀ ਕੀਮਤ 2,300 ਡਾਲਰ ਤੱਕ ਜਾ ਸਕਦੀ ਹੈ।
ਆਈਫੋਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ
ਤੁਹਾਨੂੰ ਦੱਸ ਦੇਈਏ ਕਿ ਆਈਫੋਨ ਚੀਨ ਵਿੱਚ ਬਣਾਇਆ ਜਾਂਦਾ ਹੈ ਅਤੇ ਇਸ ‘ਤੇ 54% ਦਾ ਭਾਰੀ ਟੈਕਸ ਲਗਾਇਆ ਗਿਆ ਹੈ। ਹੁਣ ਐਪਲ ਕੋਲ ਸਿਰਫ਼ ਦੋ ਹੀ ਵਿਕਲਪ ਹਨ ਜਾਂ ਤਾਂ ਇਹ ਇਸ ਵਾਧੂ ਟੈਕਸ ਨੂੰ ਖੁਦ ਸਹਿਣ ਕਰੇ, ਜਾਂ ਫਿਰ ਕੀਮਤ ਵਧਾ ਕੇ ਇਸਨੂੰ ਗਾਹਕਾਂ ਤੋਂ ਵਸੂਲ ਕਰੇ। ਇਸ ਕਾਰਨ ਆਈਫੋਨ ਦੀਆਂ ਕੀਮਤਾਂ ਵਿੱਚ 30% ਤੋਂ 40% ਤੱਕ ਦਾ ਵਾਧਾ ਹੋ ਸਕਦਾ ਹੈ।
ਉਦਾਹਰਣ ਵੱਜੋਂ ਜੇਕਰ ਆਈਫੋਨ 16 ਜੋ ਪਹਿਲਾਂ 799 ਡਾਲਰ ਵਿੱਚ ਵਿਕਦਾ ਸੀ, ਹੁਣ 1,142 ਡਾਲਰ ਤੱਕ ਇਸ ਦੀ ਕੀਮਤ ਪਹੁੰਚ ਸਕਦੀ ਹੈ।
ਆਈਫੋਨ 16 ਪ੍ਰੋ ਮੈਕਸ ਦੀ ਕੀਮਤ 2,300 ਡਾਲਰ ਤੱਕ ਪਹੁੰਚ ਸਕਦੀ ਹੈ।
ਸਭ ਤੋਂ ਸਸਤਾ ਮਾਡਲ, ਆਈਫੋਨ 16e ਜੋ ਪਹਿਲਾਂ 599 ਡਾਲਰ ਵਿੱਚ ਉਪਲਬਧ ਸੀ, ਹੁਣ 856 ਡਾਲਰ ਤੱਕ ਦੀ ਕੀਮਤ ਦਾ ਹੋ ਸਕਦਾ ਹੈ।
ਇਸੇ ਤਰ੍ਹਾਂ ਸਿਰਫ਼ ਆਈਫੋਨ ਹੀ ਨਹੀਂ, ਐਪਲ ਦੇ ਹੋਰ ਡਿਵਾਈਸ ਜਿਵੇਂ ਕਿ ਆਈਪੈਡ ਅਤੇ ਮੈਕ ਵੀ ਮਹਿੰਗੇ ਹੋ ਸਕਦੇ ਹਨ।
ਐਪਲ ਲਈ ਇਹ ਸਥਿਤੀ ਆਸਾਨ ਨਹੀਂ ਹੈ। ਐਪਲ ਸਿਰਫ 5% ਤੋਂ 10% ਤੱਕ ਦਾ ਵਾਧਾ ਗਾਹਕਾਂ ‘ਤੇ ਪਾ ਸਕਦਾ ਹੈ। ਫਿਲਹਾਲ ਐਪਲ ਨੇ ਇਹ ਸਪਸ਼ਟ ਕੀਤਾ ਹੈ ਕਿ ਇਹ iPhone 17 ਦੀ ਲਾਂਚਿੰਗ ਤੱਕ ਕੀਮਤਾਂ ਵਿੱਚ ਕੋਈ ਵੱਡਾ ਬਦਲਾਅ ਨਹੀਂ ਕਰੇਗਾ।