Friday, December 27, 2024
spot_img

ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ : ਬਠਿੰਡਾ ਡੀਸੀ

Must read

ਬਠਿੰਡਾ ਜ਼ਿਲ੍ਹੇ ‘ਚ ਲਗਾਤਾਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਖੇਤਾਂ ਅਤੇ ਮੰਡੀਆਂ ਚ ਜਾ ਕੇ ਜਿੱਥੇ ਵੱਡੇ ਪੱਧਰ ਤੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਸਮਝਾਇਆ ਜਾ ਰਿਹਾ ਹੈ। ਉੱਥੇ ਹੀ ਸਖਤੀ ਵੀ ਕੀਤੀ ਜਾ ਰਹੀ ਹੈ ਹੁਣ ਤੱਕ ਪਰਾਲੀ ਨੂੰ ਅੱਗ ਲਾਉਣ ਦੇ 141 ਪਰਚੇ ਕਿਸਾਨਾਂ ਤੇ ਦਰਜ ਹੋ ਗਏ ਹਨ। ਅੱਜ ਡੀਸੀ ਅਤੇ ਐਸਐਸਪੀ ਵੱਲੋਂ ਜਿਲਾ ਬਠਿੰਡਾ ਦੇ ਹਲਕਾ ਮੌੜ ਮੰਡੀ ਅਤੇ ਤਲਵੰਡੀ ਸਾਬੋ ਪਿੰਡਾਂ ਦੇ ਖੇਤਾਂ ਵਿੱਚ ਕਿਸਾਨਾਂ ਨਾਲ ਮੁਲਾਕਾਤਾਂ ਕੀਤੀਆਂ।

ਡੀਸੀ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਮੀਡੀਆ ਨੂੰ ਦੱਸਿਆ ਕਿ ਜਿਹੜੇ ਪਿੰਡ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ 0% ਹੋਣਗੇ ਉਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਡਿਵੈਲਪਮੈਂਟ ਸਬੰਧੀ ਨਾਮ ਚ ਦਿੱਤੇ ਜਾਣਗੇ ਤੇ ਜਿਹੜੇ ਅੱਗ ਲਾਉਣਗੇ ਉਹਨਾਂ ਦੇ ਉੱਪਰ ਮਾਮਲੇ ਦਰਜ ਕੀਤੇ ਜਾਣਗੇ ਅਤੇ ਸਖਤ ਤੋਂ ਸਖਤ ਸਜ਼ਾਵਾਂ ਦਵਾਈਆਂ ਜਾਣਗੀਆਂ ਅਤੇ ਮਾਲ ਰਿਕਾਰਡ ਵਿੱਚ ਲਾਲ ਐਂਟਰੀਆਂ ਵੀ ਹੋਣਗੀਆਂ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਸਖਤ ਹਦਾਇਤਾਂ ਹਨ ਕਿ ਕਿਸੇ ਨੂੰ ਵੀ ਪਰਾਲੀ ਨੂੰ ਅੱਗ ਨਾ ਲਗਾਉਣ ਦਿੱਤੀ ਜਾਵੇ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਮਸ਼ੀਨਰੀ ਵੀ ਉਪਲਬਧ ਕਰਵਾਈ ਗਈ ਹੈ। ਜਿਸ ਦਾ ਕਿਸਾਨ ਲਾਭ ਲੈ ਰਹੇ ਹਨ ਜਿਹੜੇ ਕਿਸਾਨ ਅੱਗ ਨਹੀਂ ਲਾ ਰਹੇ ਹਨ ਉਨਾਂ ਨੂੰ ਸਾਡੇ ਵੱਲੋਂ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 65 ਤੋਂ 70% ਮਾਮਲੇ ਘੱਟ ਵੀ ਗਏ ਹਨ ਪ੍ਰੰਤੂ ਫਿਰ ਵੀ ਬਹੁਤ ਸਾਰੇ ਕਿਸਾਨ ਜੋ ਯੂਨੀਅਨ ਦੀ ਚੱਕ ਵਿੱਚ ਆਏ ਹੋਏ ਹਨ। ਉਹ ਅੱਗ ਲਾਉਣ ਨਹੀਂ ਹਟ ਰਹੇ ਜਿਨਾਂ ਦੇ ਉੱਪਰ ਸਖਤੀ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 141 ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉੱਪਰ ਮਾਮਲੇ ਦਰਜ ਕੀਤੇ ਗਏ ਹਨ।

ਦੂਜੇ ਪਾਸੇ ਮੌਕੇ ਤੇ ਕਿਸਾਨ ਨੇ ਵੀ ਦੱਸਿਆ ਕਿ ਮੈਂ 150 ਏਕੜ ਦੇ ਕਰੀਬ ਝੋਨੇ ਦੀ ਫਸਲ ਲਗਾਈ ਸੀ ਅਤੇ ਜਿਸ ਨੂੰ ਹੁਣ ਮੈਂ ਮਸ਼ੀਨ ਰਾਹੀਂ ਕਟਾਇਆ ਹੈ। ਬਿਲਕੁਲ ਵੀ ਪਰਾਲੀ ਨੂੰ ਅੱਗ ਨਹੀਂ ਲਾਈ ਅਤੇ ਸਿੱਧੀ ਬਿਜਾਈ ਕਰ ਰਿਹਾ ਹਾਂ ਸ਼ਾਇਦ ਮੈਂ ਦੂਜੇ ਲੋਕਾਂ ਵਾਂਗ ਅੱਗ ਲਾ ਦਿੰਦਾ ਪਰ ਇਸ ਵਾਰ ਪ੍ਰਸ਼ਾਸਨ ਦਾ ਬਹੁਤ ਡਰ ਬਣਿਆ ਹੋਇਆ ਹੈ। ਇਸ ਲਈ ਅਸੀਂ ਡਰਦਿਆਂ ਨੇ ਬਿਲਕੁਲ ਅੱਗ ਨਹੀਂ ਲਾਈ ਅਤੇ ਮੈਨੂੰ ਠੀਕ ਵੀ ਲੱਗ ਰਿਹਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article