ਲੁਧਿਆਣਾ, 23 ਜੂਨ : ਪੰਜਾਬ ਵਿੱਚ ਪਿਛਲੇ ਦੋ ਤਿੰਨ ਦਿਨ ਗਰਮੀ ਤੋਂ ਕੁਝ ਰਾਹਤ ਮਿਲਣ ਤੋਂ ਫਿਰ ਤੋਂ ਕੜਾਕੇ ਦੀ ਗਰਮੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਨੇ ਸੋਮਵਾਰ ਤੇ ਮੰਗਲਵਾਰ ਵਾਲੇ ਦਿਨ ਪੰਜਾਬ ਵਿੱਚ ਹੀਟ ਵੇਵ ਦੇ ਨਾਲ ਯੇਲੋ ਅਲਰਟ ਜਾਰੀ ਕੀਤਾ ਗਿਆ। 26 ਜੂਨ ਨੂੰ ਪੰਜਾਬ ਵਿੱਚ ਪ੍ਰੀ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਚੰਡੀਗੜ੍ਹ ਦੇ ਅਧਿਕਾਰੀ ਦੇ ਅਨੁਸਾਰ ਮਾਨਸੂਨ 28 ਜੂਨ ਨੂੰ ਹਿਮਾਚਲ ਪਹੁੰਚ ਜਾਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜੂਨ ਮਹੀਨੇ ਦੇ ਅੰਤ ਵਿੱਚ ਮਾਨਸੂਨ ਪੰਜਾਬ ਆਉਣ ਦੀ ਸੰਭਾਵਨਾ ਹੈ। ਜਦਕਿ ਦੋ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਪ੍ਰੀ ਮਾਨਸੂਨ ਦਸਤਕ ਦੇ ਸਕਦਾ ਹੈ।
ਪੰਜਾਬ ‘ਚ ਹੁਣ ਦੋ ਦਿਨ ਹੀਟ ਵੇਵ ਦੇ ਨਾਲ ਯੇਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਰੋਜ਼ਾਨਾ ਤਾਪਮਾਨ ਵਿਚ ਦੋ ਤੋਂ ਚਾਰ ਡਿਗਰੀ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਬੀਤੇ ਸ਼ਨੀਵਾਰ ਵਾਲੇ ਦਿਨ ਤਾਪਮਾਨ ਵਿੱਚ ਤਿੰਨ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਨਾਲ ਲੁਧਿਆਣਾ ਹੀਟ ਵੇਵ ਨਾਲ ਸਭ ਤੋਂ ਗਰਮ ਰਿਹਾ। ਜਦਕਿ ਇਸ ਵਾਰ ਮਾਨਸੂਨ ਦੀ ਬਾਰਿਸ਼ ਆਮ ਨਾਲੋਂ ਜਿਆਦਾ ਰਹੇਗੀ।