ਜਿਓਂ ਅਤੇ ਏਅਰਟੈੱਲ ਮੋਬਾਇਲ ਕੰਪਨੀਆਂ ਵਲੋਂ ਆਪਣੇ ਰੀਚਾਰਜ ਪਲਾਨ ਵਿੱਚ ਸੋਧ ਕੀਤੀ ਗਈ ਹੈ। ਜਿਸ ਨਾਲ ਕਈ ਪਲਾਨ ਮਹਿੰਗੇ ਹੋ ਗਏ ਹਨ। ਪਰ ਅਜੇ ਗਾਹਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਉਨ੍ਹਾਂ ਕੋਲ ਅਜੇ ਸਮਾਂ ਹੈ ਅਤੇ ਆਪਣੇ ਪੈਸੇ ਬਚਾ ਸਕਦੇ ਹਨ। ਉਹਨਾਂ ਗਾਹਕਾਂ ਨੂੰ ਅਜਿਹਾ ਕੁਝ ਕਰਨਾ ਪਵੇਗਾ, ਜਿਸ ਦੀ ਮਦਦ ਨਾਲ ਤੁਸੀ ਪੈਸੇ ਬਚਾ ਸਕਦੇ ਹੋ।
ਜਿਵੇਂ ਤੁਸੀ ਜਾਣਦੇ ਹੀ ਹੋ ਕਿ ਜਿਓ ਅਤੇ ਏਅਰਟੈੱਲ ਮੋਬਾਇਲ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਮਹਿੰਗੇ ਕਰ ਦਿੱਤੇ ਹਨ, ਪਰ ਨਵੀਆਂ ਕੀਮਤਾਂ 3 ਜੁਲਾਈ ਤੋਂ ਲਾਗੂ ਹੋਣ ਜਾ ਰਹੀਆਂ ਹਨ। ਜੇਕਰ ਤੁਸੀਂ ਇਸ ਤੋਂ ਪਹਿਲਾਂ ਰਿਚਾਰਜ ਕਰਵਾਉਂਦੇ ਹੋ ਤਾਂ ਤੁਹਾਨੂੰ ਕਾਫੀ ਫਾਇਦਾ ਮਿਲ ਸਕਦਾ ਹੈ। ਕਿਉਂਕਿ ਇਸ ਲਈ ਤੁਹਾਨੂੰ ਪੁਰਾਣੀ ਕੀਮਤ ਹੀ ਚੁਕਾਉਣੀ ਪਵੇਗੀ। ਇਸ ਦਾ ਮਤਲਬ ਹੈ ਕਿ ਨਵੀਂ ਕੀਮਤ ਲਾਗੂ ਹੋਣ ਤੋਂ ਪਹਿਲਾਂ ਰੀਚਾਰਜ ਕਰਵਾ ਕੇ ਭਾਰੀ ਲਾਭ ਲੈ ਸਕਦੇ ਹਨ। ਜਿਓ ਦੇ ਸਾਲਾਨਾ ਰੀਚਾਰਜ ਦੀ ਗੱਲ ਕਰੀਏ ਤਾਂ ਇਸ ‘ਚ ਕਰੀਬ 600 ਰੁਪਏ ਦਾ ਵਾਧਾ ਹੋਇਆ ਹੈ। ਯਾਨੀ ਗਾਹਕ ਨੂੰ 600 ਰੁਪਏ ਤੱਕ ਜ਼ਿਆਦਾ ਦੇਣੇ ਹੋਣਗੇ।