ਅੱਜ ਤੋਂ ਸੰਭਾਲਣਗੇ ਚਾਰਜ਼
ਦਿ ਸਿਟੀ ਹੈਡਲਾਈਨ
ਲੁਧਿਆਣਾ, 2 ਸਤੰਬਰ
ਪੂਰੀ ਦੂਨਿਆ ਵਿੱਚ ਮਸ਼ਹੂਰ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਆਪਣੇ ਨਵੇਂ ਉਤਰਾਧਕਾਰੀ ਦਾ ਐਲਾਨ ਕਰ ਦਿੱਤਾ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ 45 ਸਾਲਾਂ ਦੇ ਜਸਦੀਪ ਸਿੰਘ ਗਿੱਲ ਨੂੰ ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦਾ ਨਵਾਂ ਮੁੱਖੀ ਐਲਾਨ ਦਿੱਤਾ ਹੈ। ਅਸੀ ਤੁਹਾਨੂੰ ਦੱਸਦੇ ਹਾਂ ਕਿ ਆਖਰ ਬਿਆਸ ਦੇ 7ਵੇਂ ਨਵੇ ਮੁੱਖੀ ਤੇ ਗੁਰੂ ਜਸਦੀਪ ਸਿੰਘ ਗਿੱਲ ਆਖ਼ਰ ਹੈ ਕੌਣ?
ਮੋਗਾ ਦੇ ਰਹਿਣ ਵਾਲੇ ਜਸਦੀਪ ਸਿੰਘ ਗਿੱਲ ਇਸ ਵੇਲੇ ਦਵਾਈਆਂ ਬਣਾਉਣ ਵਾਲੀ ਕੰਪਨੀ ਸਿਪਲਾ ਵਿੱਚ ਚੀਫ਼ ਸਟਰੈਟਜ਼ੀ ਅਫ਼ਸਰ ਵੱਜੋਂ ਕੰਮ ਕਰ ਰਹੇ ਸਨ। ਸੋਮਵਾਰ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਸ ਦਾ ਐਲਾਨ ਕੀਤਾ।
ਤੁਹਾਨੂੰ ਦੱਸ ਦਈਏ ਕਿ ਜਸਦੀਪ ਸਿੰਘ ਗਿੱਲ ਨੇ ਕੈਮਿਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਕੀਤੀ ਹੈ। ਉਹ 2019 ਤੋਂ 31 ਮਾਰਚ 2024 ਤੱਕ ਸਿਪਲਾ ਕੰਪਨੀ ਵਿੱਚ ਕੰਮ ਕਰ ਰਹੇ ਸਨ। ਉਹ ਰੈਣਬੈਕਸੀ ਕੰਪਨੀ ਵਿੱਚ ਵੀ ਕੰਮ ਕਰ ਰਹੇ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਜਸਦੀਪ ਸਿੰਘ ਮੋਗਾ ਦੇ ਰਹਿਣ ਵਾਲੇ ਹਨ ਤੇ ਉਹ ਬਿਆਸ ਨਾਲ ਕਾਫ਼ੀ ਸਮਾਂ ਤੋਂ ਜੁੜੇ ਹੋਏ ਹਨ। ਉਨ੍ਹਾਂ ਦਾ ਜਨਮ 15 ਮਾਰਚ 1979 ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਸੁਖਦੇਵ ਸਿੰਘ ਗਿੱਲ ਹੈ।