ਅੰਮ੍ਰਿਤਸਰ : ਭਾਰਤ ਭੂਸ਼ਣ ਆਸ਼ੂ ਜ਼ਮਾਨਤ ਹੋਣ ਤੋੰ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ। ਮੀਡੀਆ ਨਾਲ ਗੱਲਬਾਤ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ ਮੇਰਾ ਨਿੱਜੀ ਵਿਜ਼ਿਟ ਹੈ ਜਿਸ ਕਰਕੇ ਮੈਂ ਇਸ ਮੌਕੇ ‘ਤੇ ਕੋਈ ਵੀ ਸਿਆਸੀ ਬਿਆਨ ਨਹੀਂ ਦਿਆਂਗਾ।
ਭਾਰਤ ਭੂਸ਼ਣ ਆਸ਼ੂ ਨੇ 14 ਜਨਵਰੀ ਨੂੰ ਹੋਣ ਵਾਲੀ ਕੋਰਟ ਦੀ ਪੇਸ਼ੀ ਬਾਰੇ ਕਿਹਾ ਕਿ ਜੋ ਕੋਰਟ ਦੇ ਆਰਡਰ ਹੋਣਗੇ ਉਸਨੂੰ ਮੰਨਾਂਗਾ।
ਲੁਧਿਆਣਾ ਦੇ ਮੇਅਰ ਦੀਆਂ ਚਰਚਾਵਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਇਹ ਗੱਲਾਂ ਬਾਤਾਂ ਬੈਠ ਕੇ ਕੀਤੀਆਂਜਾਣਗੀਆਂ ਅੱਜ ਉਹ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਹਨ।