ਪੰਜਾਬ ਦੇ ਮਸ਼ਹੂਰ ਟ੍ਰੈਵਲ ਏਜੰਟ ਵਿਨੈ ਹਰੀ ਦੇ ਜਲੰਧਰ ਸਥਿਤ ਲਗਜ਼ਰੀ ਦਫਤਰ ‘ਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੋਕਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀਆਂ 30 ਤੋਂ ਵੱਧ ਗੱਡੀਆਂ ਅਤੇ ਵਿਨੈ ਹਰੀ ਖੁਦ ਮੌਕੇ ‘ਤੇ ਪਹੁੰਚ ਗਏ। ਦਫਤਰ ‘ਚ ਲੱਗੀ ਅੱਗ ਦੇਖ ਕੇ ਵਿਨੈ ਹਰੀ ਕਾਫੀ ਰੋਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜਲੰਧਰ : ਮਸ਼ਹੂਰ ਟ੍ਰੈਵਲ ਏਜੰਟ ਵਿਨੈ ਹਰੀ ਦੇ ਦਫ਼ਤਰ ‘ਚ ਲੱਗੀ ਅੱਗ, ਬੱਚਿਆਂ ਦੇ ਪਾਸਪੋਰਟ ਤੇ ਡਾਕੂਮੈਂਟ ਹੋਏ ਸੜ ਕੇ ਹੋਏ ਸੁਆਹ




