ਲੁਧਿਆਣਾ, 23 ਅਕਤੂਬਰ : ਸਮਾਜ ਸੇਵੀ ਚੇਤਨ ਬਵੇਜਾ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀ ਜਾ ਰਹੀਆਂ ਹਨ। ਜਬਰ ਜਿਨਾਹ ਦੀ ਪੀੜਤਾ ਬੁੱਧਵਾਰ ਨੂੰ ਲੁਧਿਆਣਾ ਦੇ ਜੁਆਇੰਟ ਪੁਲੀਸ ਕਮਿਸ਼ਨਰ ਸ਼ੁਭਮ ਅਗਰਵਾਲ ਮਿਲੀ ਅਤੇ ਆਪਣੇ ਨਾਲ ਹੋਏ ਬੇਇਨਸਾਫ਼ੀ ਲਈ ਇਨਸਾਫ ਦੀ ਮੰਗ ਕੀਤੀ। ਜਿਸ ਤੇ ਜੁਆਇੰਟ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਬਾਰੇ ਪਤਾ ਨਹੀਂ, ਉਹ ਇਸ ਮਾਮਲੇ ਦੀ ਫਾਈਲ ਮੰਗਵਾ ਕੇ ਇਸ ਤੇ 48 ਘੰਟੇ ਵਿੱਚ ਕਰਵਾਈ ਕਰਨ ਦਾ ਭਰੋਸਾ ਦਿੱਤਾ। ਮਿਲਣ ਤੋਂ ਬਾਅਦ ਪੀੜਤਾ ਨੇ ਪੁਲੀਸ ਦੀ ਹੁਣ ਤੱਕ ਦੀ ਕਾਰਜ ਪ੍ਰਣਾਲੀ ਤੇ ਵੱਡੇ ਸਵਾਲ ਚੁੱਕੇ। ਪੀੜਤਾ ਨੇ ਦੋਸ਼ ਲਗਾਇਆ ਕਿ ਚੇਤਨ ਬਵੇਜਾ ਤੇ ਜਬਰ ਜਿਨਾਹ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਣ ਦੇ ਬਾਵਜੂਦ ਪੁਲੀਸ ਉਸ ਨੂੰ ਗ੍ਰਿਫਤਾਰ ਨਹੀ ਕਰ ਰਹੀ। ਜਦਕਿ ਉਹ ਕਈ ਵਾਰ ਪੁਲੀਸ ਥਾਣੇ ਅਤੇ ਵੱਡੇ ਪੁਲੀਸ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਲਗਾ ਚੁੱਕੀ ਹੈ। ਲੇਕਿਨ ਫਿਰ ਵੀ ਉਸ ਦੀ ਸੁਣਵਾਈ ਨਹੀਂ ਹੋ ਰਹੀ।
ਪੀੜਤਾ ਨੇ ਦੋਸ਼ ਲਗਾਇਆ ਕਿ ਪੁਲੀਸ ਵਲੋਂ ਮੁਲਜ਼ਮ ਨੂੰ ਜ਼ਮਾਨਤ ਲੈਣ ਲਈ ਮੌਕਾ ਦੇ ਰਹੀ ਹੈ ਤੇ ਉਸ ਦੀ ਗ੍ਰਿਫਤਾਰ ਨਹੀ ਕਰ ਰਹੀ ਹੈ। ਜਿਸ ਦੇ ਚਲਦੇ ਮੁਲਜ਼ਮ ਵਲੋਂ ਜ਼ਮਾਨਤ ਲਗਾਈ ਗਈ ਹੈ। ਜਦੋਂ ਜ਼ਮਾਨਤ ਨਹੀ ਹੋਈ ਤਾਂ ਹੁਣ ਅਧਿਕਾਰੀ ਕਹਿ ਰਹੇ ਹਨ ਕਿ ਉਹ ਫਰਾਰ ਹੈ। ਜਦ ਕਿ ਪੁਲੀਸ ਦਫਤਰ ਵਿੱਚ ਅਕਸਰ ਆਉਂਦਾ ਰਹਿੰਦਾ ਹੈ ਤੇ ਪੁਲੀਸ ਵਾਲਿਆ ਨਾਲ ਚਾਹ ਪੀ ਕੇ ਜਾਦਾ ਹੈ। ਪਰ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਦੇ ਚਲਦਿਆ ਉਸ ਨੂੰ ਗ੍ਰਿਫਤਾਰ ਨਹੀ ਕਰ ਰਹੀ। ਪੀੜਤਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸਦੇ ਕੋਲ ਜਿਹੜਾ ਬੱਚਾ ਹੈ, ਉਹ ਚੇਤਨ ਬਵੇਜਾ ਦਾ ਹੈ।