ਲੁਧਿਆਣਾ, 17 ਸਤੰਬਰ – ਵਿਧਾਨ ਸਭਾ ਹਲਕਾ ਆਤਮ ਨਗਰ ਵਿਚ ‘ਸਵੱਛਤਾ ਹੀ ਸੇਵਾ’ ਮੁਹਿੰਮ ਦਾ ਆਗਾਜ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਅਮਲੇ ਸਮੇਤ ਖੁਦ ਝਾੜੂ ਚੱਕ ਕੇ ਆਪਣੇ ਇਲਾਕੇ ਅੰਦਰ ਵੇਸਟ ਕੂੜਾ ਕਰਕਟ ਨੂੰ ਸਮੇਟਦਿਆਂ ਇਲਾਕਾ ਵਾਸੀਆਂ ਦੇ ਜਿਹਨ ਵਿਚ ਇਸ ਸਫਾਈ ਮੁਹਿੰਮ ਨਾਲ ਬਿਮਾਰੀਆਂ ਤੋਂ ਬਚਣ ਲਈ ਉਤਸ਼ਾਹਿਤ ਕੀਤਾ ਜਿਸ ਦੀ ਹੱਟੀ ਭੱਠੀ ‘ਤੇ ਚਰਚਾ ਹੋ ਰਹੀ ਹੈ। ਵਾਰਡ ਵਾਸੀਆਂ ਉਨ੍ਹਾਂ ਨੂੰ ਸਫਾਈ ਕਰਦਿਆਂ ਦੇਖ ਆਪ ਮੁਹਾਰੇ ਉਨ੍ਹਾਂ ਨਾਲ ਇਸ ਮੁਹਿੰਮ ਵਿਚ ਸ਼ਾਮਲ ਹੋਏ। ਇਸ ਦੌਰਾਨ ਇੰਜਨੀਅਰ ਰਕੇਸ਼ ਸਿੰਗਲਾ, ਇੰਜਨੀਅਰ ਪਰਸ਼ੋਤਮ ਲਾਲ ਪਵਨਪ੍ਰੀਤ, ਐੱਸ.ਡੀ.ਓ. ਮਨਪ੍ਰੀਤ ਇਕਬਾਲ ਸਿੰਘ, ਯੋਗਾ ਸਿੰਘ, ਜਗਜੀਤ ਸਿੰਘ ਅਤੇ ਹੋਰ ਆਲਾ ਅਧਿਕਾਰੀਆਂ ਨੇ ਵੀ ਇਸ ਸਫਾਈ ਮੁਹਿੰਮ ਵਿਚ ਹਿੱਸਾ ਲਿਆ।
ਵਿਧਾਇਕ ਸਿੱਧੂ ਨੇ ਕਿਹਾ ਕਿ ਅਸੀਂ ਖੁਦ ਜੇਕਰ ਆਪਣੇ ਚੌਗਿਰਦੇ ਨੂੰ ਸਾਫ ਰੱਖਾਂਗੇ ਤਾਂ ਹੀ ਇੱਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਕਿਉਂ ਕਿ ਆਲੇ ਦੁਆਲੇ ਦੀ ਸਵੱਛਤਾ ਨਾਲ ਹੀ ਆਪਣੀ ਸੋਚ ਨੂੰ ਵੀ ਬਦਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਮੁਹਿੰਮ ਦੌਰਾਨ ਸਵੱਛ ਭਾਰਤ ਸੱਭਿਆਚਾਰਕ ਮੇਲਾ, ਦਰਜਾ 4 ਦੇ ਕਰਮਚਾਰੀਆਂ ਦਾ ਮੈਡੀਕਲ ਚੈਕਅੱਪ, ਵੇਸਟ ਤੋਂ ਆਰਟ ਪ੍ਰਦਰਸ਼ਨ ਆਦਿ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਦੌਰਾਨ ਵੇਸਟ ਨੂੰ ਰਿਸਾਈਕਲ ਕਰਕੇ ਫਿਰ ਵਰਤੋਂ ਵਿਚ ਲਿਆਉਣ ਬਾਰੇ ਦੱਸਿਆ ਜਾਵੇਗਾ।
ਤਿੰਨ ਹਫਤਿਆਂ ਤੱਕ ਚੱਲਣ ਵਾਲੀ ਇਸ ਮੁਹਿੰਮ ਬਾਰੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਘਰਾਂ ਵਿਚ ਸੁੱਕੇ ਅਤੇ ਗਿੱਲੇ ਕੂੜੇ ਲਈ ਅਲੱਗ ਅਲੱਗ ਡੱਬੇ ਲਗਾਉਣ ਅਤੇ ਖਾਲੀ ਪਲਾਟਾਂ ਵਿਚ ਜਾਂ ਇੱਧਰ ਉੱਧਰ ਕੂੜੇ ਨੂੰ ਨਾ ਸੁੱਟਣ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਕੋਸਲਰ ਕੁਲਦੀਪ ਸਿੰਘ ਬਿੱਟਾ,ਰੇਸ਼ਮ ਸਿੰਘ ਸੱਗੂ ਸਿਆਸੀ ਸਲਾਹਕਾਰ, ਰੁਪਿੰਦਰ ਸਿੰਘ ਰਿੰਕੂ ਮੈਂਬਰ ਜ਼ਿਲ੍ਹਾ ਸ਼ਿਕਾਇਤ ਕਮੇਟੀ, ਜਤਿੰਦਰ ਪਨੇਸਰ,ਆਪ ਯੂਥ ਆਗੂ ਗੁਰਚਰਨ ਸਿੰਘ ਲਾਲਕਾ, ਬਲਾਕ ਪ੍ਰਧਾਨ ਜਗਦੀਪ ਸਿੰਘ ਰਿੰਕੂ ਵਾਰਡ ਪ੍ਰਧਾਨ ਸੁਖਪ੍ਰੀਤ ਕੌਰ ਸਤਨਾਮ ਸਿੰਘ ਸੀਰਾ,ਸੋਹਣ ਸਿੰਘ ਗੋਗਾ, ਰਾਜੂ ਮਲਹੋਤਰਾ, ਕੁਲਦੀਪ ਸਿੰਘ ਲਾਲਕਾ, ਕੁਲਦੀਪ ਇਨਲਿਸ,ਨੀਲਮ ਲਖਨਪਾਲ ,ਕਸ਼ਮੀਰੀ ਲਾਲ ਆਦਿ ਹਾਜ਼ਰ ਸਨ।