Monday, September 16, 2024
spot_img

ਜਗਰਾਓਂ ਮੇਲਾ ਦੇਖ ਵਾਪਿਸ ਪਰਤ ਰਹੇ ਤਿੰਨ ਨੌਜਵਾਨਾਂ ਦੀ ਤੇਜ਼ ਰਫ਼ਤਾਰ ਬਾਈਕ ਬੇਕਾਬੂ ਹੋ ਦਰੱਖਤ ਨਾਲ ਟਕਰਾਈ, 2 ਦੀ ਮੌਤ, 1 ਜ਼ਖਮੀਂ

Must read

ਜਗਰਾਓਂ, 7 ਸਤੰਬਰ : ਕਸਬਾ ਜਗਰਾਓਂ ਵਿੱਚ ਲੱਗੇ ਬਾਬਾ ਰੋਡੇ ਸ਼ਾਹ ਦੇ ਮੇਲੇ ਤੋਂ ਰਾਏਕੋਟ ਪਰਤ ਰਹੇ ਤਿੰਨ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਤੇਜ਼ ਰਫਤਾਰ ਬਾਈਕ ਬੇਕਾਬੂ ਹੋ ਕੇ ਪਿੱਪਲ ਦੇ ਦਰੱਖਤ ਨਾਲ ਟੱਕਰ ਹੋ ਗਈ। ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਸ਼ਮਸ਼ੇਰ ਪਿੰਡ ਦੇ ਕਾਲਸਾ, ਜਦਕਿ ਦੂਜੇ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜ਼ਖਮੀ ਨੌਜਵਾਨ ਦਾ ਨਾਂ ਪ੍ਰਦੀਪ ਹੈ। ਖੂਨ ਨਾਲ ਲੱਥਪੱਥ ਜ਼ਖਮੀ ਪ੍ਰਦੀਪ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖ ਦੇ ਹੋਏ ਉਸ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਝੋਰੜਾ ਨੇੜੇ ਬੀਤੀ ਰਾਤ ਤੇਜ਼ ਰਫਤਾਰ ਬਾਈਕ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਪਿਪਲ ਦੇ ਦਰੱਖਤ ਨਾਲ ਟੱਕਰ ਹੋ ਗਈ। ਬਾਈਕ ‘ਤੇ ਸਵਾਰ ਤਿੰਨ ਦੋਸਤਾਂ ‘ਚੋਂ ਦੋ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮਾਮਲੇ ਦੀ ਸੂਚਨਾ ਥਾਣਾ ਹਠੂਰ ਪੁਲਿਸ ਨੂੰ ਦਿੱਤੀ ਗਈ। ਜਿੱਥੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article