ਦਿ ਸਿਟੀ ਹੈੱਡ ਲਾਈਨਸ
ਚੰਡੀਗੜ੍ਹ, 5 ਫਰਵਰੀ : ਕੇਂਦਰ ਤੋਂ 560 ਕਰੋੜ ਰੁਪਏ ਦਾ ਬਜਟ ਅਲਾਟ ਹੋਣ ਤੋਂ ਬਾਅਦ ਨਵੇਂ ਮੇਅਰ ਮਨੋਜ ਸੋਨਕਰ ਨੇ 7 ਫਰਵਰੀ ਨੂੰ ਵਿਸ਼ੇਸ਼ ਬਜਟ ਮੀਟਿੰਗ ਬੁਲਾਈ ਗਈ ਹੈ। ਮੇਅਰ ਚੋਣਾਂ ਅਤੇ ਹੰਗਾਮੇ ਦਰਮਿਆਨ ਨਵੇਂ ਮੇਅਰ ਦੀ ਇਹ ਪਹਿਲੀ ਮੀਟਿੰਗ ਹੋਣ ਜਾ ਰਹੀ ਹੈ। ਮੇਅਰ ਦੀ ਚੋਣ ਤੋਂ ਬਾਅਦ ਜਿਸ ਤਰ੍ਹਾਂ ਸਿਆਸੀ ਹਲਚਲ ਜਾਰੀ ਹੈ, ਉਹ ਨਵੇਂ ਮੇਅਰ ਲਈ ਮੀਟਿੰਗ ਕਰਵਾਉਣਾ ਚੁਣੌਤੀ ਪੂਰਨ ਬਣ ਸਕਦਾ ਹੈ। ਇਹ ਸਭ ਕੁਝ ਵਿਰੋਧੀ ਧਿਰ ਅਤੇ ਕਾਂਗਰਸ ਤੇ ‘ਆਪ’ ਦੇ ਕੌਂਸਲਰਾਂ ਦੀ ਮੀਟਿੰਗ ਵਿੱਚ ਗੱਠਜੋੜ ਕਰਨ ਵਾਲੇ ਆਗੂਆਂ ਦੀ ਸ਼ਮੂਲੀਅਤ ’ਤੇ ਨਿਰਭਰ ਕਰੇਗਾ। ਇਸ ‘ਤੇ ਉਨ੍ਹਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਕੌਂਸਲਰਾਂ ਲਈ ਵੀ ਦੁਚਿੱਤੀ ਬਣੀ ਹੋਈ ਹੈ ਕਿ ਉਹ ਮੀਟਿੰਗ ਵਿੱਚ ਹਿੱਸਾ ਲੈਣ ਜਾਂ ਨਾ, ਜੇਕਰ ਉਹ ਮੀਟਿੰਗ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਸਿੱਧੇ ਤੌਰ ’ਤੇ ਨਵੇਂ ਮੇਅਰ ਨੂੰ ਹੀ ਮੇਅਰ ਮੰਨਣਾ ਪਵੇਗਾ। ਜਦੋਂ ਕਿ ਜੇਕਰ ਉਹ ਨਹੀਂ ਜਾਂਦੇ ਤਾਂ ਸੱਤਾਧਾਰੀ ਪਾਰਟੀ ਭਾਜਪਾ ਉਨ੍ਹਾਂ ਨੂੰ ਇਹ ਕਹਿ ਕੇ ਘੇਰ ਸਕਦੀ ਹੈ ਕਿ ਵਿਰੋਧੀ ਪਾਰਟੀਆਂ ਦਾ ਸ਼ਹਿਰ ਦੇ ਵਿਕਾਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਉਹ ਬਜਟ ਸੈਸ਼ਨ ਤੋਂ ਗਾਇਬ ਹਨ। ਜੇਕਰ ਵਿਰੋਧੀ ਧਿਰ ਦੇ ਕੌਂਸਲਰ ਸਦਨ ਵਿੱਚ ਆਉਂਦੇ ਹਨ ਤਾਂ ਹੰਗਾਮਾ ਹੋਣਾ ਸੁਭਾਵਿਕ ਹੋਵੇਗਾ।