ਚੰਡੀਗੜ੍ਹ ਦੇ ਸੈਕਟਰ 21 ਵਿੱਚ ਦੋਸਤੀ ਨਿਭਾਉਣ ਆਏ ਨੌਜਵਾਨ ਨਾਲ ਅੱਜ ਜਗੋ ਤੇਰਵੀਂ ਹੋਈ ਤੇ ਉਹ ਪੁਲਿਸ ਦੇ ਅੜਿੱਕੇ ਚੜ੍ਹ ਗਿਆ। ਜਾਣਕਾਰੀ ਦੇ ਅਨੁਸਾਰ ਅੱਜ ਸੈਕਟਰ-21 ਸਥਿਤ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ‘ਚ ਜੂਨੀਅਰ ਅਕਾਊਂਟੈਂਟ ਦੀ ਪ੍ਰੀਖਿਆ ‘ਚ ਕਿਸੇ ਹੋਰ ਉਮੀਦਵਾਰ ਦੀ ਥਾਂ ‘ਤੇ ਬੈਠਣ ਆਏ ਇਕ ਨੌਜਵਾਨ ਨੂੰ ਪ੍ਰੀਖਿਆ ਇੰਚਾਰਜ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਹਿਚਾਣ ਹਿਸਾਰ ਦੇ ਰਹਿਣ ਵਾਲੇ ਕੁਲਦੀਪ ਵਜੋਂ ਹੋਈ ਹੈ।
ਮੁਲਜ਼ਮ ਆਪਣੇ ਦੋਸਤ ਨਿਸ਼ਾਂਤ ਦੀ ਥਾਂ ਪੇਪਰ ਦੇਣ ਆਇਆ ਸੀ। ਸੈਕਟਰ-19 ਥਾਣੇ ਦੀ ਪੁਲੀਸ ਨੇ ਸਕੂਲ ਸੁਪਰਡੈਂਟ ਦੀ ਸ਼ਿਕਾਇਤ ’ਤੇ ਮੁਲਜ਼ਮ ਕੁਲਦੀਪ ਅਤੇ ਨਿਸ਼ਾਂਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸੈਕਟਰ-19 ਥਾਣਾ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਸੈਕਟਰ-21 ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ‘ਚ ਜੂਨੀਅਰ ਅਕਾਊਂਟੈਂਟ ਦੀ ਪ੍ਰੀਖਿਆ ਰੱਖੀ ਗਈ ਸੀ। ਜਦੋਂ ਪ੍ਰੀਖਿਆ ਇੰਚਾਰਜ ਨੇ ਪਹਿਲੀ ਸ਼ਿਫਟ ਵਿੱਚ ਬਾਇਓਮੈਟ੍ਰਿਕ ਜਾਂਚ ਕੀਤੀ ਤਾਂ ਪੇਪਰ ਦੇਣ ਵਾਲੇ ਨਿਸ਼ਾਂਤ ਦੇ ਉਂਗਲਾਂ ਦੇ ਨਿਸ਼ਾਨ ਨਹੀਂ ਮਿਲੇ।
ਜਦੋਂ ਅਸੀਂ ਮੁਲਜ਼ਮ ਨਿਸ਼ਾਂਤ ਦੇ ਕਾਗਜ਼ ਚੈੱਕ ਕੀਤੇ ਤਾਂ ਕਾਗਜ਼ ਦੇਣ ਆਇਆ ਨੌਜਵਾਨ ਕੋਈ ਹੋਰ ਸੀ। ਪ੍ਰੀਖਿਆ ਇੰਚਾਰਜ ਨੇ ਨੌਜਵਾਨ ਨੂੰ ਫੜ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।