ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਡੀਗੜ੍ਹ ਵਿਚ ਵੀਆਈਪੀ ਨੰਬਰਾਂ ਦੀ ਨਿਲਾਮੀ ਹੋਈ ਹੈ ਜਿਸ ਨੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ। 31 ਲੱਖ ਰੁਪਏ ਦਾ ਸਭ ਤੋਂ ਪਹਿਲਾ VIP ਨੰਬਰ ਵਿਕਿਆ ਹੈ। CZ ਸੀਰੀਜ ਦੀ ਨੀਲਾਮੀ ਹੋਈ ਤੇ ਇਸ ਸੀਰੀਜ ਵਿਚ 0001 31 ਲੱਖ ਰੁਪਏ ਦਾ ਵਿਕਿਆ ਹੈ।
ਇਸੇ ਤਰ੍ਹਾਂ 0007 ਨੰਬਰ 13 ਲੱਖ 60 ਹਜ਼ਾਰ ਰੁਪਏ ਦਾ ਵਿਕਿਆ ਹੈ। 9999 ਨੰਬਰ 9 ਲੱਖ 40 ਹਜ਼ਾਰ ਦਾ, 0009 ਨੰਬਰ 9 ਲੱਖ 17 ਹਜ਼ਾਰ ਦਾ, 0003 ਨੰਬਰ 7 ਲੱਖ 73 ਹਜ਼ਾਰ, 0005 7 ਲੱਖ 66 ਹਜ਼ਾਰ ਦਾ, 0008 6 ਲਖ 39 ਹਜ਼ਾਰ, 0006 ਨੰਬਰ 5 ਲੱਖ 26 ਹਜ਼ਾਰ, 0010 5 ਲੱਖ 5 ਹਜ਼ਾਰ, 1000 4 ਲੱਖ 22 ਹਜ਼ਾਰ ਰੁਪਏ ਦਾ ਵਿਕਿਆ ਹੈ।
ਦੱਸ ਦੇਈਏ ਕਿ ਬੀਤੇ ਸਾਲ 0001 ਨੰਬਰ 30 ਲੱਖ ਦਾ ਵਿਕਿਆ ਸੀ ਜਿਸ ਗੱਡੀ ਨੂੰ ਇਹ ਨੰਬਰ ਲੱਗਿਆ ਸੀ ਉਸ ਦੀ ਕੀਮਤ ਨੰਬਰ ਪਲੇਟ ਤੋਂ ਕਿਤੇ ਘੱਟ ਸੀ ਪਰ ਇਸ ਸਾਲ ਵੀਆਈਪੀ ਨੰਬਰ 31 ਲੱਖ ਵਿਚ ਵਿਕਿਆ ਹੈ ਜਿਸ ਨੇ ਆਪਣੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ ਹਨ।