ਚੰਡੀਗੜ੍ਹ ਸ਼ਹਿਰ ਦੇ ਲੋਕਾਂ ‘ਚ VIP ਨੰਬਰ ਦਾ ਕ੍ਰੇਜ਼ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਲੋਕਾਂ ਦੇ ਸ਼ੌਕ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਨੇ ਪਿਛਲੇ ਕਾਫੀ ਸਮੇਂ ਤੋਂ ਗੱਡੀਆਂ ਦੇ ਮਨ ਚਾਹੇ ਨੰਬਰ ਲੈਣ ਲਈ ਬੋਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਬੀਤੇ ਦਿਨ ਇਸੇ ਲੜੀ ਵਿਚ ਆਰ.ਐਲ.ਏ ਵਿਭਾਗ ਨੇ ਚੰਡੀਗੜ੍ਹ ਵਿਚ ਵੀ.ਆਈ.ਪੀ ਗੱਡੀਆਂ ਦੇ ਨੰਬਰਾਂ ਦੀ ਬੋਲੀ ਲਾਈ ਸੀ ।
ਸੈਕਟਰ-17 ਸਥਿਤ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (RLA) ਨੇ ਸੋਮਵਾਰ ਨੂੰ ਨਵੀਂ ਸੀਰੀਜ਼ CH01-CV ਦੇ ਫੈਂਸੀ ਨੰਬਰਾਂ ਦੀ ਈ-ਨਿਲਾਮੀ ਕੀਤੀ। ਇਸ ਵਿੱਚ 0001 ਨੰਬਰ ਦੀ ਸਭ ਤੋਂ ਵੱਧ ਬੋਲੀ 24.30 ਲੱਖ ਰੁਪਏ ਵਿੱਚ ਲੱਗੀ। ਇਸ ਤੋਂ ਬਾਅਦ 0009 ਨੰਬਰ ਦੀ 10.43 ਲੱਖ ਰੁਪਏ ਵਿੱਚ ਬੋਲੀ ਹੋਈ। ਇਸ ਨਿਲਾਮੀ ਵਿਚ ਵਿਭਾਗ ਨੂੰ ਕੁੱਲ 601 ਫੈਂਸੀ ਨੰਬਰ ਵੇਚਣ ਵਿੱਚ ਸਫਲਤਾ ਹਾਸਲ ਹੋਈ ਹੈ, ਜਿਸ ਤੋਂ ਵਿਭਾਗ ਨੂੰ 2.40 ਕਰੋੜ ਰੁਪਏ ਦੀ ਆਮਦਨ ਹੋਈ ਹੈ।