Sunday, June 1, 2025
spot_img

ਚੰਗੇ ਭਵਿੱਖ ਲਈ ਸੱਤ ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰਕੇ ਕਤਲ !

Must read

ਕੈਨੇਡਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਚੰਗੇ ਭਵਿੱਖ ਲਈ ਤਕਰੀਬਨ ਸਾਢੇ ਸੱਤ ਸਾਲ ਪਹਿਲਾਂ ਕੈਨੇਡਾ ਗਏ ਨੌਜਵਾਨ ਨਾਲ ਅਣਹੋਣੀ ਵਾਪਰ ਗਈ। ਨੌਜਵਾਨ ਮਾਨਸਾ ਦਾ ਰਹਿਣ ਵਾਲਾ ਹੈ। ਕੈਨੇਡਾ ਦੇ ਸਰੀ ਵਿੱਚ ਕੁਝ ਵਿਅਕਤੀਆਂ ਨੇ ਗੋਲੀਆਂ ਮਾਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਲਵਦੀਪ ਸਿੰਘ ਵੱਜੋਂ ਹੋਈ ਹੈ। ਲਵਦੀਪ ਸਿੰਘ ਟਰਾਲਾ ਚਲਾਉਂਦਾ ਸੀ। ਲਵਦੀਪ ਨਾਲ 29 ਅਪ੍ਰੈਲ ਨੂੰ ਘਟਨਾ ਵਾਪਰੀ ਪਰ ਮਾਨਸਾ ਬੈਠੇ ਉਸਦੇ ਪਰਿਵਾਰ ਨੂੰ ਇਸਦਾ ਪਤਾ 2 ਮਈ ਨੂੰ ਲੱਗਿਆ। ਜਿਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਮੁਤਾਬਕ ਨੌਜਵਾਨ ਦੀ ਨਾ ਕਿਸੇ ਨਾਲ ਕੋਈ ਰੰਜਿਸ਼ ਸੀ, ਨਾ ਹੀ ਕਿਸੇ ਨਾਲ ਝਗੜਾ ਹੋਇਆ ਸੀ।

ਉਸਦਾ ਕਤਲ ਕਿਉਂ ਕੀਤਾ ਗਿਆ, ਇਹ ਹਾਲੇ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਲਵਦੀਪ ਸਿੰਘ ਇੰਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਢਾਲੀ ਦਾ ਬੀਟਾ ਸੀ ਜੋ ਕੈਨੇਡਾ ਦੇ ਸਰੀ ਵਿੱਚ ਟਰਾਲਾ ਚਲਾਉਂਦਾ ਸੀ। ਮ੍ਰਿਤਕ ਨੌਜਵਾਨ ਲਵਦੀਪ ਸਿੰਘ (27) ਦੇ ਪਿਤਾ ਬਲਦੇਵ ਸਿੰਘ ਮੰਢਾਲੀ ਵਾਸੀ ਮਾਨਸਾ ਦੇ ਦੱਸਿਆ ਕਿ ਉਨਾਂ ਦਾ ਪੁੱਤਰ ਕਰੀਬ ਸਾਢੇ ਸੱਤ ਸਾਲ ਪਹਿਲਾਂ ਕੈਨੇਡਾ ਗਿਆ ਸੀ। 29 ਮਈ ਨੂੰ ਉਹ ਸਰੀ ਤੋਂ ਟਰਾਂਟੋ ਵੱਲ ਜਾ ਰਿਹਾ ਸੀ ਕਿ ਰਾਹ ਵਿਚ ਕੁਝ ਦੋਸਤਾਂ ਕੋਲ ਰੁਕ ਗਿਆ।

ਸਵੇਰੇ ਜਦੋਂ ਉਹ ਸਰੀ ‘ਚ ਸੈਰ ਕਰ ਰਿਹਾ ਸੀ ਤਾਂ ਕੁਝ ਅਣਪਛਾਤੇ ਲੋਕਾਂ ਵੱਲੋਂ ਉਸ ‘ਤੇ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਉਸਦੀ ਕਿਸੇ ਨਾਲ ਕੋਈ ਦੁਸ਼ਮਣੀ, ਰੰਜਿਸ਼ ਵੀ ਨਹੀਂ ਸੀ। ਕਤਲ ਦੇ ਕਰਨਾ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਇਸਦੀ ਜਾਂਚ ਤੇ ਕਾਤਲਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੀ ਪੁਲਿਸ ਨੇ ਇਸ ਮਾਮਲੇ ‘ਚ ਉਥੋਂ ਦੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਮੰਢਾਲੀ ਨੇ ਦੱਸਿਆ ਕਿ ਉਥੋਂ ਦੀ ਪੁਲਿਸ ਨੇ ਵੀ ਕੁਝ ਜਾਣਕਾਰੀ ਉਨ੍ਹਾਂ ਤੋਂ ਲਈ ਹੈ। ਮ੍ਰਿਤਕ ਦੀ ਲਾਸ਼ ਬਾਰੇ ਹਾਲੇ ਤੱਕ ਉਨ੍ਹਾਂ ਨੂੰ ਕੁਝ ਨਹੀਂ ਪਤਾ। ਉਹ ਕੈਨੇਡਾ ਤੇ ਭਾਰਤ ਸਰਕਾਰ ਤੋਂ ਮ੍ਰਿਤਕ ਲਵਦੀਪ ਸਿੰਘ ਦੀ ਲਾਸ਼ ਦੇਸ਼ ਲਿਆਉਣ ਲਈ ਮੱਦਦ ਦੀ ਮੰਗ ਕਰ ਰਹੇ ਹਨ ਤਾਂ ਜੋ ਉਸਦੀਆਂ ਅੰਤਿਮ ਰਸਮਾਂ ਇੱਥੇ ਹੋ ਸਕਣ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article