ਦਿ ਸਿਟੀ ਹੈਡਲਾਈਨ
ਚੰਡੀਗੜ੍ਹ, 23 ਫਰਵਰੀ
ਕੀ ਤੁਸੀ ਕਦੇ ਸੋਚਿਆ ਹੈ ਕਿ ਤੁਹਾਡੇ ਘਰ ਵਿੱਚ ਖੜ੍ਹੀ ਕਾਰ ਦੀਆਂ ਮਹੱਤਵਪੂਰਨ ਤਾਰਾਂ ਚੂਹਾ ਵੱਢ ਜਾਏ ਤੇ ਉਹ ਕਾਰ ਬੀਐਮਡਬਲੂ ਹੋਵੇ ਤਾਂ ਫਿਰ ਤੁਸੀ ਕੀ ਕਰਾਂਗੇ। ਜੀ ਹਾਂ, ਅਜਿਹਾ ਹੀ ਇੱਕ ਮਾਮਲਾ ਖਪਤਕਾਰ ਫੋਰਮ ਤੱਕ ਪਹੁੰਚਿਆ ਹੈ।
ਅੰਮ੍ਰਿਤਸਰ ਦੇ ਵਸਨੀਕ ਦੀ ਇੱਕ ਕਰੋੜ 10 ਲੱਖ ਰੁਪਏ ਕੀਮਤ ਦੀ ਕਾਰ ਦੀਆਂ ਤਾਰਾਂ ਨੂੰ ਚੂਹੇ ਨੇ ਵੱਢ ਦਿੱਤਾ। ਜਦੋਂ ਕਾਰ ਮਾਲਕ ਨੇ ਬੀਮਾ ਪਾਲਿਸੀ ਤਹਿਤ ਬੀਮਾ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕੀਤੀ ਤਾਂ ਕੰਪਨੀ ਨੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਚੂਹਿਆਂ ਦੇ ਨੁਕਸਾਨ ਵਿਰੁੱਧ ਲੜਾਈ ਖਪਤਕਾਰ ਫੋਰਮ ਦੇ ਫੈਸਲੇ ’ਤੇ ਟਿਕੀ ਹੋਈ ਹੈ।
ਚੰਡੀਗੜ੍ਹ ਸੈਕਟਰ 20-ਏ ਦੇ ਰਹਿਣ ਵਾਲੇ ਡਾ: ਸਚਿਨ ਸ਼ਰਮਾ ਇਨ੍ਹੀਂ ਦਿਨੀਂ ਅੰਮ੍ਰਿਤਸਰ ਰਹਿੰਦੇ ਹਨ। ਉਨ੍ਹਾਂ ਨੇ ਅਪਰੈਲ 2022 ਨੂੰ ਇੱਕ ਕਰੋੜ ਦਸ ਲੱਖ ਦੀ BMW ਕਾਰ ਵਿੱਚ ਲੁਧਿਆਣਾ ਆਇਆ ਸੀ। ਉਹ ਲੁਧਿਆਣਾ ਵਿੱਚ ਆਪਣੇ ਇੱਕ ਦੋਸਤ ਦੇ ਘਰ ਰੁੱਕੇ। 10 ਅਪ੍ਰੈਲ 2022 ਨੂੰ ਉਹ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਕਾਰ ਸਟਾਰਟ ਨਹੀਂ ਹੋਈ।
ਇਲੈਕ੍ਰੋਨਿਕ ਫੰਕਸਨਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਦੇਖਿਆ ਕਿ ਕਾਰ ਦੀਆਂ ਜ਼ਰੂਰੀ ਤਾਰਾਂ ਕੱਟੀਆਂ ਹੋਈਆਂ ਸਨ। ਇਸ ’ਤੇ ਉਸ ਨੇ ਬੀਮਾ ਪਾਲਿਸੀ ਤਹਿਤ ਮਿਲਣ ਵਾਲੇ ਲਾਭਾਂ ਲਈ ਇੰਸ਼ੋਰੈਂਸ ਕੰਪਨੀ ਲਿਮਟਿਡ ਜੀ.ਟੀ.ਰੋਡ ਖੰਨਾ ਨਾਲ ਸੰਪਰਕ ਕੀਤਾ। ਕੰਪਨੀ ਨੇ ਕਲੇਮ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਡਾਕਟਰ ਸਚਿਨ ਸ਼ਰਮਾ ਨੇ ਲੁਧਿਆਣਾ ਦੇ ਰਹਿਣ ਵਾਲੇ ਐਡਵੋਕੇਟ ਰਾਕੇਸ਼ ਗਾਂਧੀ ਨਾਲ ਸੰਪਰਕ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ।
ਇਸ ਸਬੰਧ ਵਿੱਚ 22 ਅਗਸਤ 2022 ਨੂੰ ਖਪਤਕਾਰ ਫੋਰਮ ਵਿੱਚ ਸ਼ਿਕਾਇਤ ਕੀਤੀ ਗਈ ਸੀ। 6 ਫਰਵਰੀ 2023 ਨੂੰ ਬਹਿਸ ਤੋਂ ਬਾਅਦ ਸ਼ਿਕਾਇਤ ਸਵੀਕਾਰ ਕਰ ਲਈ ਗਈ। ਪੀੜਤ ਵੱਲੋਂ ਦਸ ਲੱਖ ਦਾ ਕਲੇਮ ਲੈਣ ਦੀ ਮੰਗ ਕੀਤੀ ਗਈ। ਮਾਮਲੇ ਦੀ ਅਗਲੀ ਸੁਣਵਾਈ 10 ਮਾਰਚ ਨੂੰ ਹੋਵੇਗੀ।
ਐਡਵੋਕੇਟ ਨੇ ਦੱਸਿਆ ਕਿ ਜਦੋਂ ਪੀੜਤ ਨੇ ਬੀਮਾ ਪਾਲਿਸੀ ਤਹਿਤ ਭੁਗਤਾਨ ਦੀ ਮੰਗ ਕੀਤੀ ਤਾਂ ਬੀਮਾ ਕੰਪਨੀ ਨੇ ਇਹ ਕਹਿ ਕੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਪਲਾਸਟਿਕ ਦੀ ਬੋਤਲ ਵਿੱਚ ਪਏ ਤਰਲ ਕਾਰਨ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰਨਗੇ। ਇਸ ’ਤੇ ਵਕੀਲ ਨੇ ਸੁਣਵਾਈ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਕਾਰ ’ਚੋਂ ਨਿਕਲਣ ਵਾਲੇ ਧੂੰਏਂ ਅਤੇ ਤਰਲ ਪਦਾਰਥ ਕਾਰਨ ਕਾਰ ਖਰਾਬ ਹੋ ਗਈ ਹੈ।
ਪੀੜਤ ਪੱਖ ਦੇ ਵਕੀਲ ਰਾਕੇਸ਼ ਗਾਂਧੀ ਨੇ ਦੱਸਿਆ ਕਿ ਚੂਹੇ ਨੇ ਬੀਐਮਡਬੂਲ ਕਾਰ ਦੀਆਂ ਤਾਰਾਂ ਨੂੰ ਕੱਟ ਦਿੱਤੀਆਂ ਅਤੇ ਕਾਰ ਵਿੱਚ ਮੌਜੂਦ ਤਰਲ ਪਦਾਰਥ ਦੀ ਬੋਤਲ ਨੂੰ ਕੱਟ ਦਿੱਤਾ। ਇਸ ਨਾਲ ਕਾਰ ਦਾ ਕਾਫੀ ਨੁਕਸਾਨ ਹੋਇਆ ਅਤੇ ਬੀਮਾ ਕੰਪਨੀ ਨੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਫੋਰਮ ਵਿੱਚ ਸ਼ਿਕਾਇਤ ਕੀਤੀ ਗਈ ਹੈ। ਅਗਲੀ ਸੁਣਵਾਈ 10 ਮਾਰਚ ਨੂੰ ਹੋਵੇਗੀ।