ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਮੇਅਰ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਸ਼ਹਿਰ ਦੇ ਵਿਕਾਸ ਲਈ 1100 ਕਰੋੜ ਦਾ ਬਜਟ ਜਰਨਲ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ।
ਬਜਟ ਦੀ ਸ਼ੁਰੂਆਤ ਰਾਸ਼ਟਰ ਗੀਤ ਅਤੇ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ। ਜਿਸ ਤੋਂ ਬਾਅਦ ਜਿਵੇਂ ਹੀ ਨਗਰ ਨਿਗਮ ਦੇ ਅਕਾਊਂਟੈਂਟ ਨੇ ਬਜਟ ਪੜ੍ਹਨਾ ਸ਼ੁਰੂ ਕੀਤਾ ਤਾਂ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਅਜੇ ਨਵੇਂ ਬਣੇ ਕੌਂਸਲਤਾਂ ਦੇ ਟੇਬਲ ‘ਤੇ ਚਾਹ ਸਮੋਸੇ ਆਏ ਹੀ ਸੀ ਉਸ ਤੋਂ ਪਹਿਲਾਂ ਹੀ ਨਗਰ ਨਿਗਮ ਮੇਅਰ ਇੰਦਰਜੀਤ ਕੌਰ ਨੇ ਬਜਟ ਨੂੰ ਪਾਸ ਕਰ ਦਿੱਤਾ ਅਤੇ ਮੀਟਿੰਗ ਬਰਖ਼ਾਸਤ ਕਰ ਦਿੱਤੀ।
ਇਸ ਦੌਰਾਨ ਕਾਂਗਰਸੀ ਕੌਂਸਲਰ ਕਹਿੰਦੇ ਨਜ਼ਰ ਆਏ ਕਿ “ਮੇਅਰ ਸਾਬ੍ਹ ਚਾਹ ਸਮੋਸੇ ਤਾਂ ਖਾਣ ਦੋ ਤੁਸੀ ਤਾਂ ਪਹਿਲਾਂ ਹੀ ਮੀਟਿੰਗ ਖਤਮ ਕਰ ਦਿੱਤੀ। ਮੇਅਰ ਦੇ ਹਾਊਸ ਤੋਂ ਬਾਹਰ ਜਾਂਦੇ ਹੀ ਕਾਂਗਰਸੀ ਅਤੇ ਭਾਜਪਾ ਕੌਂਸਲਰਾਂ ਨੇ ਨਾਰੇਬਾਜੀ ਸ਼ੁਰੂ ਕਰ ਦਿੱਤੀ।