ਦਿ ਸਿਟੀ ਹੈਡਲਾਈਨ
ਲੁਧਿਆਣਾ, 2 ਨਵੰਬਰ
ਚਚੇਰੇ ਭਰਾ ਦੇ ਵਿਆਹ ’ਚ ਸ਼ਾਮਲ ਹੋਣ ਲਈ ਛੁੱਟੀ ਲੈ ਕੇ ਘਰ ਪਰਤੇ ਫੌਜੀ ਨੂੰ ਚਾਚਾ ਦੇ ਗੁਆਂਢੀਆਂ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਮੌ+.ਤ ਦੇ ਘਾਟ ਉਤਾਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਨੱਚਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਅੋਰਤ ਨੇ ਆਪਣੇ ਦੋਹਾਂ ਲੜਕਿਆਂ ਨੂੰ ਕਰਨ ਲਈ ਉਕਸਾਇਆ ਤੇ ਦੋਵੇਂ ਨਸ਼ੇ ’ਚ ਧੁੱਤ ਹੋ ਕੇ ਪਿੰਡ ਸੁਧਾਰ ਦੇ ਰਹਿਣ ਵਾਲੇ ਫੌਜੀ ਮਲਕੀਤ ਸਿੰਘ ਦਾ ਕ—ਤ.ਲ ਕਰ ਗਏ। ਡੀਐਮਸੀ ਹਸਪਤਾਲ ’ਚ ਇਲਾਜ ਦੌਰਾਨ ਮੌ.+ਤ ਹੋਣ ਤੋਂ ਬਾਅਦ ਥਾਣਾ ਸਦਰ ਦੀ ਪੁਲੀਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਇਸ ਮਾਮਲੇ ’ਚ ਪਿੰਡ ਫੁੱਲਾਂਵਾਲ ਦੇ ਰਹਿਣ ਵਾਲੇ ਬਲਬੀਰ ਸਿੰਘ ਸੰਧੂ ਉਰਫ਼ ਰਿੰਕੂ, ਉਸਦੇ ਭਰਾ ਅਭੀ ਸੰਧੂ ਤੇ ਉਨ੍ਹਾਂ ਦੀ ਮਾਂ ਰਾਜਿੰਦਰ ਕੌਰ ਸੰਧੂ ਖਿਲਾਫ਼ ਕੇਸ ਦਰਜ ਕਰ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੇ ਐਸ.ਐਚ.ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਭਾਰਤੀ ਫੋਜ ’ਚ ਹੈ ਤੇ ਪਿੰਡ ਸੁਧਾਰ ਦਾ ਵਾਸੀ ਹੈ। ਪਿੰਡ ਫੁੱਲਾਂਵਾਲ ’ਚ ਰਹਿਣ ਵਾਲੇ ਉਸਦੇ ਚਚੇਰੇ ਭਰਾ ਦਾ ਵਿਆਹ ਸੀ ਤੇ ਉਹ 31 ਅਕਤੂਬਰ ਨੂੰ ਛੁੱਟੀ ਲੈ ਕੇ ਪਿੰਡ ਫੁੱਲਾਂਵਾਲ ਪੁੱਜ ਗਿਆ। ਰਾਤ ਨੂੰ ਪਰਿਵਾਰ ਜਾਗੋ ਕੱਢ ਰਿਹਾ ਸੀ। ਜਿਸ ’ਚ ਗੁਆਂਢੀ ਵੀ ਸ਼ਾਮਲ ਹੋਏ ਸਨ। ਇਸ ਦੌਰਾਨ ਘਰ ਦੇ ਬਾਹਰ ਡੀਜੇ ਲਾ ਕੇ ਸਾਰੇ ਨੱਚ ਰਹੇ ਸਨ। ਰਿੰਕੂ ਤੇ ਅਭੀ ਦੋਵੇਂ ਨਸ਼ੇ ’ਚ ਧੁੱਤ ਸਨ ਤੇ ਨੱਚਣ ਸਮੇਂ ਸ਼ਰਾਰਤਾਂ ਕਰ ਰਹੇ ਸਨ। ਇਸ ਦੌਰਾਨ ਨੱਚਦੇ ਸਮੇਂ ਮਲਕੀਤ ਸਿੰਘ ਦੀ ਉਨ੍ਹਾਂ ਨਾਲ ਟੱਕਰ ਹੋ ਗਈ। ਜਿਸਨੂੰ ਲੈ ਕੇ ਦੋਵਾਂ ’ਚ ਬਹਿਸ ਹੋ ਗਈ। ਮਲਕੀਤ ਨੇ ਉਨ੍ਹਾਂ ਤੋਂ ਪਾਸੇ ਹੋ ਕੇ ਨੱਚਣ ਲਈ ਆਖਿਆ ਤੇ ਇਹ ਆਖ ਦਿੱਤਾ ਕਿ ਪਰਿਵਾਰ ਦੀਆਂ ਔਰਤਾਂ ਨੱਚ ਰਹੀਆਂ ਹਨ, ਉਹ ਪਾਸੇ ਹੋ ਕੇ ਨੱਚਣ। ਜਿਸਨੂੰ ਲੈ ਕੇ ਬਹਿਸ ਜ਼ਿਆਦਾ ਵੱਧ ਗਈ। ਉਥੇਂ ਮੌਜੂਦ ਲੋਕਾਂ ਨੇ ਵਿੱਚ ਬਚਾਅ ਕਰਕੇ ਇੱਕ ਵਾਰ ਤਾਂ ਮਾਮਲਾ ਸ਼ਾਂਤ ਕਰਵਾ ਦਿੱਤਾ, ਪਰ ਰਾਜਿੰਦਰ ਕੌਰ ਸੰਧੂ ਦੇ ਬਹਿਕਾਵੇ ’ਚ ਆ ਕੇ ਦੋਵੇਂ ਭਰਾਵਾਂ ਨੇ ਤੇਜ਼ਧਾਰ ਹਥਿਆਰ ਨਾਲ ਫੌਜੀ ਮਲਕੀਤ ਸਿੰਘ ਤੇ ਹਮਲਾ ਕਰ ਉਸਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਤੇ ਵਾਰਦਾਤ ਨੂੰ ਅੰਜਾਮ ਦੇ ਦੋਵੇਂ ਭਰਾ ਫ਼ਰਾਰ ਹੋ ਗਏ। ਪਰਿਵਾਰ ਵਾਲੇ ਉਸਨੂੰ ਇਲਾਜ ਲਈ ਹਸਪਤਾਲ ਲੈ ਗਏ। ਜਿੱਥੇ ਡੀਐਮਸੀ ਹਸਪਤਾਲ ’ਚ ਇਲਾਜ ਦੌਰਾਨ ਮਲਕੀਤ ਸਿੰਘ ਦੀ ਮੋਤ ਹੋ ਗਈ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।