ਅੱਜ ਘਲੋੜੀ ਗੇਟ ਮੜ੍ਹੀਆਂ ਵਿਖੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਅੰਤਿਮ ਸਸਕਾਰ ਸਮੇਂ ਵਰਤੀ ਜਾਣ ਵਾਲੀ ਲੱਕੜ ਨੂੰ ਬਾਹਰ ਤੋਂ ਲਿਆਉਣ ਦੀ ਬਜਾਏ ਸਮਸਾਨ ਘਾਟ ਦੇ ਅੰਦਰ ਹੀ ਪੈਦਾ ਕਰਨ ਵਾਲੀ ਮਸ਼ੀਨ ਦਾ ਉਦਘਾਟਨ ਕੀਤਾ। ਨਗਰ ਨਿਗਮ ਪਟਿਆਲਾ ਨੇ ਇਹ ਮਸ਼ੀਨ ਸਥਾਨਕ ਘਲੋੜੀ ਗੇਟ ਮੜ੍ਹੀਆਂ ਨੂੰ ਦਿੱਤੀ ਹੈ।
ਬਿਜਲੀ ‘ਤੇ ਚੱਲਣ ਵਾਲੀ ਇਹ ਮਸ਼ੀਨ ਕਰੀਬ 2 ਤੋਂ 3 ਫੁੱਟ ਲੰਬੀ ਲੱਕੜ ਪੈਦਾ ਕਰ ਸਕਦੀ ਹੈ। ਇਸ ਨੂੰ ਹੋਰ ਮਜ਼ਬੂਤ ਅਤੇ ਨਾ ਟੁੱਟਣ ਵਾਲੀ ਬਣਾਉਣ ਵਾਸਤੇ ਇਸ ਗੋਹੇ ਵਿਚ ਲੱਕੜ ਦਾ ਬੁਰਾਦਾ ਮਿਕਸ ਕੀਤਾ ਜਾਵੇਗਾ। ਇਸ ਨੂੰ ਸੁੱਕਣ ਤੇ 3-4 ਦਿਨ ਲੱਗ ਸਕਦੇ ਹਨ। ਇਸ ਲਈ ਇਕ ਵਾਰ ਸੁਕੱਣ ਤੋਂ ਬਾਅਦ ਫਿਰ ਇਸ ਦੀ ਮਜਬੂਤੀ ਲੱਕੜ ਵਾਂਗ ਹੀ ਹੋਵੇਗੀ। ਕਮਿਸ਼ਨਰ ਉੱਪਲ ਨੇ ਦੱਸਿਆ ਕੇ ਜੇਕਰ ਇਹ ਪ੍ਰਾਜੈਕਟ ਸਫ਼ਲ ਹੁੰਦਾ ਹੈ ਤਾਂ ਇਸ ਨਾਲ ਹਜ਼ਾਰਾਂ ਰੁਪਏ ਲੱਕੜ ਦੇ ਬਚ ਸਕਦੇ ਹਨ। ਮਸ਼ੀਨ ਦਾ ਉਦਘਾਟਨ ਕਰਨ ਮੌਕੇ ਪ੍ਰਧਾਨ ਬਾਲ ਕ੍ਰਿਸ਼ਨ ਸਿੰਗਲਾ, ਸੰਜੇ ਸਿੰਗਲਾ, ਪ੍ਰਵੇਸ਼ ਮੰਗਲਾ, ਐਨ ਕੇ ਜੈਨ, ਕੁੰਦਨ ਗੋਗੀਆ, ਤਰਸੇਮ ਬਾਂਸਲ, ਕਾਲਾ ਧੀਰਜ ਅਤੇ ਵਿਸ਼ਾਲ ਗਰਗ ਮੌਜੂਦ ਸਨ।