ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬੀਤੀ ਦੇਰ ਰਾਤ ਪੰਜਾਬ ਲਿਆਂਦਾ ਗਿਆ। ਉਸ ਨੂੰ ਅਸਾਮ ਦੀ ਸਿਲਚਰ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਹੈ। ਉਹ ਉਥੇ NDPS-ਪੀਟੀ ਐਕਟ ਤਹਿਤ ਮਾਰਚ ਮਹੀਨੇ ਤੋਂ ਬੰਦ ਸੀ। ਮਿਲੀ ਜਾਣਕਾਰੀ ਮੁਤਾਬਿਕ ਬੀਤੀ ਦੇਰ ਰਾਤ 1 ਵਜੇ ਪੰਜਾਬ ਪੁਲਿਸ ਉਸ ਨੂੰ ਅਸਾਮ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਲੈ ਕੇ ਪਹੁੰਚੀ। ਇਸ ਤੋਂ ਬਾਅਦ ਉਹ ਸਿੱਧਾ ਬਟਾਲਾ ਲਈ ਰਵਾਨਾ ਹੋ ਗਿਆ।
ਅੱਜ ਬਟਾਲਾ ਕੋਰਟ ‘ਚ ਜੱਗੂ ਦੀ ਪੇਸ਼ੀ ਹੋਣੀ ਹੈ। ਪੁਰਾਣੇ ਮਾਮਲੇ ‘ਚ ਬਟਾਲਾ ਕੋਰਟ ਵਿਚ ਜੱਗੂ ਭਗਵਾਨਪੁਰੀਆ ਦੀ ਸੁਣਵਾਈ ਹੋਵੇਗੀ। ਸਖਤ ਸੁਰੱਖਿਆ ਪਹਿਰੇ ਤਹਿਤ ਜੱਗੂ ਨੂੰ ਅੰਮ੍ਰਿਤਸਰ ਲਿਆਂਦਾ ਗਿਆ।




