ਪੰਜਾਬ ਦੇ ਲੁਧਿਆਣਾ ‘ਚ ਕਾਰੋਬਾਰੀਆਂ ਨੂੰ ਫਸਾਉਣ ਵਾਲੀ ‘ਬਲੈਕਮੇਲਰ ਹਸੀਨਾ’ ਜਸਨੀਤ ਕੌਰ ਦੇ ਸਾਥੀ ਲੱਕੀ ਸੰਧੂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਲੱਕੀ ਸੰਧੂ ਹਲਕਾ ਸਾਹਨੇਵਾਲ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਹਨ। ਉਸ ‘ਤੇ ਜਸਨੀਤ ਕੌਰ ਨੂੰ ਮੋਹਰਾ ਬਣਾਉਣ ਅਤੇ ਗੈਂਗਸਟਰਾਂ ਰਾਹੀਂ ਲੋਕਾਂ ਨੂੰ ਧਮਕਾਉਣ ਦਾ ਦੋਸ਼ ਹੈ। ਲੱਕੀ ਸੰਧੂ ਦੀ ਭਾਲ ‘ਚ ਪੁਲਸ ਪਿਛਲੇ ਕੁਝ ਦਿਨਾਂ ਤੋਂ ਛਾਪੇਮਾਰੀ ਕਰ ਰਹੀ ਸੀ। ਇਸ ਦੌਰਾਨ ਲੱਕੀ ਸੰਧੂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਗੱਲ ਰੱਖੀ ਸੀ। ਲੱਕੀ ਸੰਧੂ ਨੇ ਦੱਸਿਆ ਸੀ ਕਿ ਇਸ ਤੋਂ ਪਹਿਲਾਂ 2022 ‘ਚ ਵੀ ਉਹ ਇਸੇ ਲੜਕੀ ਨਾਲ ਮੋਹਾਲੀ ਥਾਣੇ ‘ਚ ਨਾਮਜ਼ਦ ਹੋਇਆ ਸੀ। ਹਾਲਾਂਕਿ ਇਸ ਦਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਸਮੇਂ 3 ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਸੀ। ਦੱਸ ਦੇਈਏ ਕਿ ਲੱਕੀ ਸੰਧੂ ਇੱਕ ਸੀਨੀਅਰ ਭਾਜਪਾ ਆਗੂ ਦੀ ਸ਼ਰਨ ਵਿੱਚ ਚਲਾ ਗਿਆ ਸੀ। ਜਿਸ ਕਾਰਨ ਪੁਲੀਸ ਨੇ ਕਈ ਦਿਨਾਂ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਪਰ ਹੁਣ ਆਖਰ ਪੁਲੀਸ ਨੂੰ ਉਸ ਨੂੰ ਗ੍ਰਿਫ਼ਤਾਰ ਕਰਨਾ ਪਿਆ।