ਮਿਤੀ 16-11-2022 ਨੂੰ ਵਕੀਲ ਗਗਨਪ੍ਰੀਤ ਸਿੰਘ ਪੁੱਤਰ ਗੁਰਿੰਦਰਪਾਲ ਸਿੰਘ ਵਾਸੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਨੇ ਗੁਰਵਿੰਦਰ ਸਿੰਘ ਉਰਫ ਪ੍ਰਿਕਲ ਪੁੱਤਰ ਸਤਨਾਮ ਸਿੰਘ ਵਾਸੀ 2876, ਸੈਕਟਰ 32-ਏ, ਚੰਡੀਗੜ੍ਹ ਰੋਡ, ਫੋਕਲ ਪੁਆਇੰਟ, ਲੁਧਿਆਣਾ ਖਿਲਾਫ ਮੁਕੱਦਮਾ ਦਰਜ ਕਰਵਾਉਣ ਲਈ ਮਾਨਯੋਗ ਕਮਿਸ਼ਨਰ ਪੁਲਿਸ, ਲੁਧਿਆਣਾ ਦੀ ਸੇਵਾ ਵਿੱਚ ਦਰਖਾਸਤ PGD NO.68853 ਦਿੱਤੀ ਸੀ। ਜਿਸ ਵਿੱਚ ਉਸਨੇ ਨੇ ਪੁਲਿਸ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਗੁਰਵਿੰਦਰ ਸਿੰਘ ਉਰਫ ਪ੍ਰਿੰਕਲ ਪੁੱਤਰ ਸ਼ਸਤਨਾਮ ਸਿੰਘ ਵਾਸੀ ਖਿਲਾਫ ਧਾਰਾ 354, 354-ਏ, 499, 500, 509 ਆਈ.ਪੀ.ਸੀ.ਅਤੇ ਧਾਰਾ 67, 67-ਏ ਆਈ.ਟੀ. ਐਕਟ ਅਧੀਨ ਮੁਕੱਦਮਾ ਦਰਜ ਕਰਨ ਲਈ ਬਿਨੈ ਪੱਤਰ ਲਿਖਿਆ ਉਸ ਵਿਚ ਗਗਨਪ੍ਰੀਤ ਸਿੰਘ ਆਪਣਾ ਪੇਸ਼ਾ ਅਤੇ ਆਪਣਾ ਪਤਾ ਵਗੈਰਾ ਦਸਦਿਆਂ ਲਿਖਿਆ ਕਿ ਮੇਰਾ ਵਿਆਹ ਸਾਲ 2013 ਵਿੱਚ ਰੁਪਿੰਦਰ ਕੌਰ ਨਾਲ ਹੋਇਆ ਸੀ। ਇਹ ਕਿ ਮਿਤੀ 12.11.2022 ਨੂੰ ਮੈਂ ਆਪਣੀ ਫੇਸਬੁੱਕ ਆਈ.ਡੀ.ਤੋਂ ਓਨਲਾਈਨ ਹੋ ਕੇ ਗੁਰਵਿੰਦਰ ਸਿੰਘ ਪ੍ਰਿਕਲ ਨਾਮਕ ਵਿਅਕਤੀ ਦੀ ਪੋਸਟ ਦੇਖੀ, ਜਿਸ ਨੇ ਮੇਰੀ ਪਤਨੀ ਰੁਪਿੰਦਰ ਕੌਰ ਦੇ ਚਰਿੱਤਰ ਬਾਰੇ ਬਹੁਤ ਹੀ ਘਟੀਆ ਟਿੱਪਣੀ ਕੀਤੀ ਅਤੇ ਪੋਸਟ ਪਾਈ “ਬਲੈਕਮੇਲਰ ਐਡੇਵਕੇਟ ਗਗਨਪ੍ਰੀਤ ਦੀ ਪਤਨੀ ਅਤੇ ਕਾਲਾ ਛੜੇ ਦੇ ਨਜਾਇਜ਼ ਸੰਬੰਧਾਂ ਦੇ ਖੁਲਾਸੇ ਸਬੂਤਾਂ ਸਮੇਤ ਕਰਾਂਗਾ ਅੱਜ 3:00 PM ਲਾਈਵ”। ਇਹ ਪੋਸਟ ਸੋਸ਼ਲ ਮੀਡੀਆ ਉੱਪਰ ਬਹੁਤ ਜਿਆਦਾ ਵਾਇਰਲ ਹੋ ਰਹੀ ਸੀ, ਜਿਸ ਕਰਕੇ ਮੇਰੀ ਪਤਨੀ ਦੀ ਸਾਰੇ ਸਮਾਜ ਵਿੱਚ ਬਦਨਾਮੀ ਹੋਈ। ਉਕਤ ਦੋਸ਼ੀ ਨੇ ਇਹ ਪੋਸਟ ਮੇਰੀ ਪਤਨੀ ਦਾ ਚਰਿੱਤਰ ਖਰਾਬ ਕਰਨ ਲਈ ਪਾਈ ਅਤੇ ਮੇਰੀ ਪਤਨੀ ਦਾ ਨਾਮ ਅਤੇ ਉਸਦੇ ਸੰਬੰਧ ਕਿਸੇ ਅਜਿਹੇ ਵਿਅਕਤੀ ਨਾਲ ਜੋੜੇ, ਜਿਸ ਨੂੰ ਮੇਰੀ ਪਤਨੀ ਜਾਣਦੀ ਵੀ ਨਹੀ। ਇਸ ਤੋਂ ਇਲਾਵਾ ਮੇਰੀ ਅਤੇ ਮੇਰੇ ਪਤਨੀ ਦੀ ਮਾਨਹਾਨੀ ਕੀਤੀ ਹੈ। ਉਕਤ ਦੋਸ਼ੀ ਪਹਿਲਾ ਵੀ ਔਰਤਾਂ ਖਿਲਾਫ ਅਜਿਹੀ ਘਟੀਆ ਪੋਸਟਾਂ ਪਾਉਂਦਾ ਹੈ,ਜਿਸ ਕਰਕੇ ਉਕਤ ਦੋਸ਼ੀ ਖਿਲਾਫ ਪਹਿਲਾਂ ਵੀ ਇੱਕ ਮੁਕੱਦਮਾ ਨੰਬਰ-235 ਮਿਤੀ 04.08.2022 ਜੇਰੇ ਧਾਰਾ 67,67-ਏ ਆਈ.ਟੀ.ਐਕਟ ਅਤੇ 509 ਆਈ.ਪੀ.ਸੀ.ਥਾਣਾ ਡਵੀਜ਼ਨ ਨੰਬਰ-7, ਲੁਧਿਆਣਾ ਵਿਖੇ ਦਰਜ ਹੈ। ਸੋ ਆਪ ਜੀ ਪਾਸ ਬੇਨਤੀ ਕੀਤੀ ਜਾਂਦੀ ਹੈ ਕਿ ਉਕਤ ਦੋਸ਼ੀ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਮੈਨੂੰ ਇਨਸਾਫ ਦਿਵਾਇਆ ਜਾਵੇ। ਸਹੀ/- ਗਗਨਪ੍ਰੀਤ ਸਿੰਘ ਪੁੱਤਰ ਸ ਗੁਰਿੰਦਰ ਪਾਲ ਸਿੰਘ ਵਾਸੀ 154-ਐਚ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ : ਮੋਬਾਇਲ ਨੰਬਰ 98140-98153 ਜਿਸ ਪਰ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਆਪਣੇ ਕਲਮੀ ਲਿਖਿਆ ਕਿ SHO PS Sarabha Nagar Ldh Register Then Relvent Act And Investigate Dated 16-11-2022 ਅੱਜ ਹਸਬ ਆਮਦ ਦਰਖਾਸਤ ਉਕਤ ਮੋਸ਼ੂਲ ਥਾਣਾ ਹੋਣ ਤੇ ਮੁਕੱਦਮਾ ਉਕਤ ਬਰਖਿਲਾਫ ਗੁਰਵਿੰਦਰ ਸਿੰਘ ਪ੍ਰਿੰਕਲ ਪੁੱਤਰ ਸ੍ਰੀ ਸਤਨਾਮ ਸਿੰਘ ਵਾਸੀ ਮਕਾਨ ਨੰਬਰ 2876ਸੈਕਟਰ 32-ਏ, ਫੋਕਲ ਪੁਆਇੰਟ ਚੰਡੀਗੜ ਰੋਡ, ਲੁਧਿਆਣਾ ਦੇ ਅਧ 509 IPC ਅਤੇ 67, 67-A IT ACT 2000 ਦਰਜ ਰਜਿਸਟਰ ਕੀਤਾ ਗਿਆ | ਮੁੱਕਦਮਾ ਅਗਲੀ ਤਫਤੀਸ ਲਈ ਹਵਾਲੇ SHO ਥਾਣਾ ਹੈਬੋਵਾਲ ਲੁਧਿਆਣਾ ਨੂੰ ਹਦਾਇਤ ਕਰਕੇ FIR ਦੀ ਕਾਪੀ ਸਮੇਤ ਅਸਲ ਦਰਖਾਸਤ ਕੀਤੀ ਗਈ ।”