ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਵਿਕਾਸ ਨੂੰ ਦੇਖ ਕੇ ਪੰਜਾਬ ਦੇ ਲੋਕ ਹੁਣ ਭਾਜਪਾ ਦੇ ਹੱਕ ਵਿੱਚ ਇਕੱਠੇ ਹੋ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਭਰਤੀ ਮੁਹਿੰਮ ਦੇ ਸਾਬਕਾ ਚੇਅਰਮੈਨ ਬਠਿੰਡਾ ਦਿਹਾਤੀ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਮਲੂਕਾ ਨੇ ਤਲਵੰਡੀ ਸਾਬੋ ਹਲਕੇ ਵਿੱਚ ਵੱਖ-ਵੱਖ ਪਾਰਟੀਆਂ ਦੇ ਦਰਜਨਾਂ ਪਰਿਵਾਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਤੋਂ ਬਾਅਦ ਕੀਤਾ। ਮਲੂਕਾ ਨੇ ਕਿਹਾ ਕਿ ਪੰਜਾਬ ਜੋ ਕਦੇ ਦੇਸ਼ ਦਾ ਮੋਹਰੀ ਸੂਬਾ ਸੀ ਹਰ ਖੇਤਰ ਵਿੱਚ ਲਗਾਤਾਰ ਪਛੜ ਰਿਹਾ ਹੈ।
ਲੋਕ ਬੇਰੁਜ਼ਗਾਰੀ, ਕਰਜ਼ੇ ਅਤੇ ਨਸ਼ੇ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਕਮਜ਼ੋਰ ਆਰਥਿਕ ਸਥਿਤੀ ਕਾਰਨ ਸੂਬਾ ਸਰਕਾਰ ਕੇਂਦਰੀ ਯੋਜਨਾਵਾਂ ਨੂੰ ਵੀ ਲਾਗੂ ਕਰਨ ਦੇ ਯੋਗ ਨਹੀਂ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਨੂੰ ਮੁੜ ਸੁਰਜੀਤ ਕਰਨ ਲਈ ਭਾਜਪਾ ਹੀ ਇੱਕੋ ਇੱਕ ਵਿਕਲਪ ਹੈ।
ਮਲੂਕਾ ਨੇ ਭਾਜਪਾ ਵਿੱਚ ਸ਼ਾਮਲ ਹੋਈ ਲੀਲਾ ਸਿੰਘ ਨਾਲ ਤਲਵੰਡੀ ਵਿਧਾਨ ਸਭਾ ਹਲਕੇ ਦੇ ਨਸੀਬਪੁਰਾ ਪਿੰਡ ਵਿੱਚ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਇਸ ਮੌਕੇ ਸੰਦੀਪ ਸਿੰਘ, ਬੂਟਾ ਸਿੰਘ, ਟੇਕ ਸਿੰਘ, ਬਲਵਿੰਦਰ ਸਿੰਘ, ਭੀਮਾ ਸਿੰਘ, ਭੋਲਾ ਸਿੰਘ, ਸੇਮਾ ਸਿੰਘ, ਦੇਵ ਸਿੰਘ, ਰਵੀ ਸਿੰਘ, ਜਗਸੀਰ ਸਿੰਘ, ਪਾਲਾ ਸਿੰਘ, ਮਹਿੰਦਰ ਸਿੰਘ, ਕਾਲਾ ਸਿੰਘ, ਸਤਨਾਮ ਸਿੰਘ, ਹਰਜਿੰਦਰ ਸਿੰਘ, ਜੰਤੀ ਸਿੰਘ, ਚਰਨਜੀਤ ਕੌਰ, ਰਜਨੀ, ਜਸਵੀਰ ਕੌਰ, ਬਲਜਿੰਦਰ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਰਾਜਪਾਲ ਕੌਰ, ਗੁਰਜੀਤ ਕੌਰ, ਅੰਮ੍ਰਿਤਪਾਲ ਕੌਰ, ਸੀਤੋ ਕੌਰ, ਮਨਪ੍ਰੀਤ ਕੌਰ, ਜਸਵੀਰ ਕੌਰ, ਸੁਖਜੀਤ ਕੌਰ, ਲਵਪ੍ਰੀਤ ਕੌਰ, ਸਰਬਜੀਤ ਕੌਰ, ਮਲਕੀਤ ਕੌਰ, ਭਗਤਪਾਲ ਸਿੰਘ, ਮੇਜਰ ਸਿੰਘ, ਦੀਪੂ ਸਿੰਘ, ਗੁਰਮੀਤ ਕੌਰ, ਅੰਗਰੇਜ਼ ਸਿੰਘ, ਵੀਰਪਾਲ ਕੌਰ, ਕੁਲਵੰਤ ਸਿੰਘ, ਹਰਪ੍ਰੀਤ ਕੌਰ, ਅਨਮੋਲ ਪ੍ਰੀਤ ਕੌਰ, ਗੁਰਦੇਵ ਕੌਰ ਆਦਿ ਦਾ ਪਾਰਟੀ ਵਿੱਚ ਸਵਾਗਤ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ਗੋਪਾਲ ਸਿੰਘ ਜੱਸੀ ਜੀ, ਸੁਖਵਿੰਦਰ ਕੌਰ ਕੋਆਰਡੀਨੇਟਰ ਹਲਕਾ ਤਲਵੰਡੀ ਸਾਬੋ, ਦਵਿੰਦਰ ਸ਼ਰਮਾ ਨਸੀਬਪੁਰਾ, ਗੁਰਪ੍ਰੀਤ ਸਿੰਘ ਸ਼ੇਰਗੜ੍ਹ ਆਦਿ ਹਾਜ਼ਰ ਸਨ। ਇਹ ਜਾਣਕਾਰੀ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਨੇ ਪ੍ਰੈਸ ਨੂੰ ਦਿੱਤੀ।