ਲੁਧਿਆਣਾ ਦੇ ਮਸ਼ਹੂਰ ਬਾਜ਼ਾਰ ਗਾਂਧੀ ਨਗਰ ਮਾਰਕੀਟ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ‘ਚ ਕੁਝ ਲੋਕਾਂ ਨੇ ਇਕ ਦੁਕਾਨਦਾਰ ਅਤੇ ਉਸ ਦੇ ਕਰਮਚਾਰੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਵੀ ਇਹ ਘਟਨਾ ਕੈਦ ਹੋ ਗਈ। ਜ਼ਖ਼ਮੀਆਂ ਨੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਅਤੇ ਥਾਣਾ ਡਵੀਜ਼ਨ ਨੰਬਰ 4 ਵਿੱਚ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੁਕਾਨਦਾਰ ਕਿਰਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਉਹ ਗਾਂਧੀ ਨਗਰ ਮਾਰਕੀਟ ਵਿੱਚ ਨਾਗਪਾਲ ਟੈਕਸਟਾਈਲ ਐਂਡ ਗਾਰਮੈਂਟਸ ਨਾਮ ਦੀ ਦੁਕਾਨ ‘ਤੇ ਕੰਮ ਕਰਦਾ ਹੈ। ਉਸ ਦੁਕਾਨ ‘ਤੇ ਬਿੱਟੂ ਨਾਂ ਦਾ ਲੜਕਾ ਵੀ ਕੰਮ ਕਰਦਾ ਹੈ। ਬਿੱਟੂ ਦਾ ਦੋਸਤ ਉਨ੍ਹਾਂ ਦੀ ਗੁਆਂਢੀ ਦੁਕਾਨ ‘ਤੇ ਕੰਮ ਕਰਦਾ ਹੈ, ਜੋ ਬਿੱਟੂ ਨੂੰ ਅਕਸਰ ਪ੍ਰੇਸ਼ਾਨ ਕਰਦਾ ਰਹਿੰਦਾ ਹੈ।
ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇਸ ਤੋਂ ਬਾਅਦ ਉਸ ਨੂੰ ਦੁਕਾਨ ਦੇ ਹੋਰ ਕਰਮਚਾਰੀਆਂ ਨੇ ਮਿਲ ਕੇ ਛੁੜਵਾਇਆ। ਇਸ ਤੋਂ ਬਾਅਦ ਜਦੋਂ ਉਸ ਨੇ ਅਗਲੇ ਦਿਨ ਬਿੱਟੂ ਦੇ ਦੋਸਤ ਨੂੰ ਲੜਾਈ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਦੁਕਾਨ ਦੇ ਕਰਮਚਾਰੀਆਂ ਨੇ ਉਥੋਂ ਭਜਾ ਦਿੱਤਾ।
ਦੁਕਾਨਦਾਰ ਕਰਨਪ੍ਰੀਤ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਆਪਣੇ ਕੁਝ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਦੁਪਹਿਰ ਵੇਲੇ ਉਸ ਦੀ ਦੁਕਾਨ ‘ਤੇ ਹਮਲਾ ਕਰ ਦਿੱਤਾ। ਜਿਸ ਨੇ ਉਸ ਦੀ ਅਤੇ ਦੁਕਾਨ ਮਾਲਕ ਸਤੀਸ਼ ਕੁਮਾਰ ਦੀ ਕੁੱਟਮਾਰ ਕੀਤੀ। ਲੜਾਈ ਦੌਰਾਨ ਮੁਲਜ਼ਮ ਨੇ ਉਸ ਦੀ ਦਾੜ੍ਹੀ ਪੱਟੀ ਅਤੇ ਪੱਗ ਲਾਹ ਦਿੱਤੀ। ਪੀੜਤ ਨੇ ਪੁਲਿਸ ਪ੍ਰਸ਼ਾਸਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।