ਅੱਜ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦੀ ਵੋਟਿੰਗ ਦੀ ਗਿਣਤੀ ਹੋ ਰਹੀ ਹੈ ਅਤੇ ਸ਼ਾਮ ਤੱਕ ਨਤੀਜੇ ਵੀ ਸਾਹਮਣੇ ਆ ਜਾਣਗੇ । ਹਲਕਾ ਗਿੱਦੜਬਾਹਾ ਤੋਂ ਕਾਂਗਰਸ ਵੱਲੋਂ MP ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਚੋਣ ਲੜੀ ਭਾਜਪਾ ਤੋਂ ਮਨਪ੍ਰੀਤ ਬਾਦਲ ਖੜ੍ਹੇ ਸਨ ਅਤੇ ਆਮ ਆਦਮੀ ਪਾਰਟੀ ਤੋਂ ਡਿੰਪੀ ਢਿੱਲੋਂ ਉਮੀਂਦਵਾਰ ਹਨ।
ਇਸ ਸੀਟ ‘ਤੇ ਆਪ ਉਮੀਦਵਾਰ ਡਿੰਪੀ ਢਿੱਲੋਂ 22088 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਉੱਥੇ ਹੀ ਕਾਂਗਰਸ 16112 ਵੋਟਾਂ ਨਾਲ ਪਿੱਛੇ ਹੈ। ਭਾਜਪਾ ਤੋਂ ਮਨਪ੍ਰੀਤ ਬਾਦਲ 4643 ਨਾਲ ਪਿੱਛੇ ਹਨ।