ਲੁਧਿਆਣਾ : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਗਲੋਬਲ ਕ੍ਰਿਸਚਨ ਕਮਿਊਨਿਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਬਾਗੇਸ਼ਵਰ ਧਾਮ ਦੇ ਮੁਖੀ ਧਰੇਂਦਰ ਸ਼ਾਸਤਰੀ ਵੱਲੋਂ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਬੋਲਦੇ ਹੋਏ ਕ੍ਰਿਸਚਨ ਸਮਾਜ ਦੀ ਆਗੂਆਂ ਨੇ ਕਿਹਾ ਕਿ ਸਾਡੇ ਸਮਾਜ ਨੂੰ ਟਾਰਗੇਟ ਕੀਤਾ ਗਿਆ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੱਸ ਦਈਏ ਬਾਗੇਸ਼ਵਰ ਧਾਮ ਵਾਲੇ ਬਾਬਾ ਧਰੇਂਦਰ ਸ਼ਾਸਤਰੀ ਬੀਤੇ ਦਿਨ ਅੰਮ੍ਰਿਤਸਰ ਆਏ ਸਨ। ਧਰੇਂਦਰ ਸ਼ਾਸਤਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ। ਇਸ ਦੇ ਨਾਲ ਹੀ ਇਸਾਈ ਭਾਈਚਾਰੇ ਦੇ ਪਵਿੱਤਰ ਸ਼ਬਦ ਹਲੇਲੂਈਆ ਨੂੰ ਗਲਤ ਬੋਲਣ ‘ਤੇ ਇਸਾਈ ਭਾਈਚਾਰਾ ਗੁੱਸੇ ‘ਚ ਆਇਆ। ਯੂਨਾਈਟਡ ਕ੍ਰਿਸ਼ਚਨ ਦਲਿਤ ਫਰੰਟ ਪੰਜਾਬ ਦੇ ਪ੍ਰਧਾਨ ਵਲੈਤ ਮਸੀਹ ਬੰਟੀ ਨੇ ਇਸ ‘ਤੇ ਵਿਰੋਧ ਜਤਾਇਆ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਧਰੇਂਦਰ ਸ਼ਾਸਤਰੀ ਜਲਦ ਈਸਾਈ ਭਾਈਚਾਰੇ ਤੋਂ ਜਲਦ ਮਾਫੀ ਮੰਗੇ।