ਦਿ ਸਿਟੀ ਹੈੱਡ ਲਾਈਨਸ
ਮਾਨਸਾ, 31 ਜਨਵਰੀ: ਗਰੀਨ ਸਕੂਲ ਪ੍ਰੋਗਰਾਮ ਦੇ ਤਹਿਤ ਪੂਰੇ ਭਾਰਤ ਭਰ ਵਿੱਚੋਂ ਸਕੂਲਾਂ ਤੋਂ ਫਾਰਮ ਭਰਵਾਏ ਗਏ ਸੀ। ਜਿਸ ਵਿੱਚ ਪੰਜਾਬ ਦੇ 38 ਸਕੂਲ ਨੂੰ ਐਵਾਰਡ ਲਈ ਸਲੈਕਟ ਕੀਤੇ। ਜਿਨ੍ਹਾਂ ਵਿੱਚੋਂ ਮਾਨਸਾ ਦੇ ਚਾਰ ਸਕੂਲ ਨੇ ਤੇ ਪਿੰਡ ਮੂਸੇ ਦਾ ਪ੍ਰਾਇਮਰੀ ਸਕੂਲ ਸਫਾਈ ਦੇ ਵਿੱਚ ਸਭ ਤੋਂ ਅੱਗੇ ਆਇਆ ਹੈ। ਜਿਸ ਕਰਕੇ ਦਿੱਲੀ ਵਿਖੇ ਅੱਜ ਇਨਾਂ ਸਕੂਲਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ।
ਸਿੱਧੂ ਮੂਸੇ ਵਾਲਾ ਦੇ ਪਿੰਡ ਦਾ ਸਕੂਲ ਅੱਜ ਫੇਰ ਚਰਚਾ ਦੇ ਵਿੱਚ ਆਇਆ ਹੈ। ਕਈ ਸਾਲਾਂ ਤੋਂ ਸਕੂਲ ਨੂੰ ਸੌਣਾ ਬਣਾਉਣ ਵਿੱਚ ਲੱਗਿਆਂ ਹੋਇਆ ਹੈ ਪੂਰਾ ਸਟਾਫ।
ਜਾਣਕਾਰੀ ਦਿੰਦਿਆਂ ਸਕੂਲ ਦੇ ਸਟਾਫ ਨੇ ਦੱਸਿਆ ਕਿ ਸਾਡੇ ਸਕੂਲ ਵਿੱਚ ਲੰਮੇ ਸਮੇਂ ਤੋਂ ਸਫਾਈ ਨੂੰ ਲੈਕੇ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਹਨ। ਚਾਹੇ ਉਹ ਪਾਣੀ ਨੂੰ ਸਾਫ ਕਰਨ ਦਾ ਹੋਵੇ, ਚਾਹੇ ਕੂੜੇ ਨੂੰ ਸਟੋਕ ਕਰਨ ਦਾ ਹੋਵੇ। ਨਾਲ ਹੀ ਉਹਨਾਂ ਨੇ ਦੱਸਿਆ ਕਿ ਗਰੀਨ ਸਕੂਲ ਪ੍ਰੋਗਰਾਮ ਦੇ ਤਹਿਤ ਅਸੀਂ ਫਾਰਮ ਅਪਲਾਈ ਕੀਤਾ ਸੀ। ਜਿਸ ਵਿੱਚ ਸਕੂਲ ਦੀਆਂ ਸਾਰੀਆਂ ਤਸਵੀਰਾਂ ਭੇਜੀਆਂ ਗਈਆਂ ਸਨ। ਅੱਜ ਸਾਡੇ ਸਕੂਲ ਨੂੰ ਦਿੱਲੀ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਗੱਲ ਦੀ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ। ਉਹਨਾਂ ਇਹ ਵੀ ਕਿਹਾ ਕਿ ਅੱਜ ਕੱਲ ਸਮਾਰਟ ਸਕੂਲ ਸਿਰਫ ਗੱਲਾਂ ਵਿੱਚ ਨਹੀਂ, ਸਗੋਂ ਸੱਚਮੁੱਚ ਸਮਾਰਟ ਬਣ ਚੁੱਕੇ ਹਨ। ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬ ਸਰਕਾਰ ਦਾ ਹੈ।ਸਕੂਲ ਦੇ ਸਟਾਫ ਨੇ ਇਹ ਵੀ ਕਿਹਾ ਕਿ ਅਸੀਂ ਹੋਰ ਸਕੂਲਾਂ ਨੂੰ ਵੀ ਇਹੀ ਅਪੀਲ ਕਰਦੇ ਹਾਂ ਕਿ ਗਰੀਨ ਸਕੂਲ ਪ੍ਰੋਗਰਾਮ ਦੇ ਤਹਿਤ ਸਕੂਲ ਨੂੰ ਹਰਾ ਭਰਾ ਬਣਾਇਆ ਜਾਵੇ।।