ਸਾਊਦੀ ਅਰਬ ‘ਚ ਹੱਜ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਵਧਦੀ ਗਰਮੀ ਦੇ ਪ੍ਰਕੋਪ ਨਾਲ 68 ਭਾਰਤੀਆਂ ਸਮੇਤ ਮਰਨ ਵਾਲਿਆਂ ਦੀ ਗਿਣਤੀ 600 ਤੋਂ ਪਾਰ ਹੈ। ਇਹ ਜਾਣਕਾਰੀ ਅਰਬ ਦੇ ਇੱਕ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹੱਜ ਲਈ ਆਏ ਜ਼ਿਆਦਾਤਰ ਸ਼ਰਧਾਲੂ ਬਜ਼ੁਰਗ ਸਨ ਅਤੇ ਮੌਸਮ ਵਿੱਚ ਤਬਦੀਲੀ ਕਾਰਨ ਕੁਝ ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ 323 ਮਿਸਰੀ ਅਤੇ 60 ਜਾਰਡਨ ਦੇ ਨਾਗਰਿਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਇੰਡੋਨੇਸ਼ੀਆ, ਈਰਾਨ, ਸੇਨੇਗਲ, ਟਿਊਨੀਸ਼ੀਆ ਅਤੇ ਇਰਾਕ ਨੇ ਵੀ ਮੌਤਾਂ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਕਈ ਮਾਮਲਿਆਂ ਵਿੱਚ ਅਧਿਕਾਰੀਆਂ ਨੇ ਮੌਤਾਂ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ। ਹੱਜ ਯਾਤਰਾ ਦੌਰਾਨ ਹੁਣ ਤੱਕ 645 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਸਾਲ 200 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਇੰਡੋਨੇਸ਼ੀਆਈ ਸਨ।