ਖੰਨੇ ਦੇ ਨੇੜਲੇ ਪਿੰਡ ਭਮੱਦੀ ਤੋਂ ਜਸਕਰਨ ਸਿੰਘ 23 ਸਾਲ ਦੀ ਉਮਰ ਵਿੱਚ ਪਿਛਲੀ ਵਾਰ UPSC ਤੋਂ IPS ਬਣਿਆ ਸੀ। ਹੁਣ 25 ਦਾ ਸਾਲ ਦੀ ਉਮਰ ਵਿੱਚ ਜਸਕਰਨ ਸਿੰਘ 240 ਰੈਂਕ ਹਾਸਿਲ ਕਰਕੇ IAS ਬਣ ਗਿਆ ਹੈ।
ਪ੍ਰੀਖਿਆ ਦੇ ਨਤੀਜੇ ਆਉਂਦੇ ਹੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਏਐਸਆਈ ਜਗਮੋਹਨ ਸਿੰਘ ਖ਼ੁਦ ਸਦਰ ਥਾਣੇ ਵਿੱਚ ਤਾਇਨਾਤ ਹਨ। ਉਹ ਭੁਮੱਦੀ ਪਿੰਡ ਦੇ ਵਸਨੀਕ ਹਨ। ਉਨ੍ਹਾਂ ਦਾ ਪੁੱਤਰ ਜਸਕਰਨ ਸਿੰਘ ਇਸ ਸਮੇਂ ਆਂਧਰਾ ਪ੍ਰਦੇਸ਼ ਵਿੱਚ ਆਈਆਰਐਸ ਦੀ ਸਿਖਲਾਈ ਲੈ ਰਿਹਾ ਹੈ। ਇਸ ਦੌਰਾਨ ਉਹਨਾਂ ਨੂੰ ਇੱਕ ਹੋਰ ਵੱਡੀ ਖੁਸ਼ਖਬਰੀ ਮਿਲੀ।