ਦਿ ਸਿਟੀ ਹੈਡਲਾਈਨ ਲੁਧਿਆਣਾ, 8 ਸਤੰਬਰ
ਖੰਨਾ ਸਥਿਤ ਪਾਇਲ ’ਚ NRI ਦੀ ਪਤਨੀ ਦਾ ਕ.ਤ.ਲ ਕਰ ਦਿੱਤਾ ਗਿਆ। ਲਾ.ਸ਼ ਘਰ ਦੇ ਬੇਸਮੈਂਟ ’ ਵਿੱਚੋਂ ਮਿਲੀ। ਵਾਰਦਾਤ ਤੋਂ ਬਾਅਦ ਕਾ.ਤਲ ਨੇ ਔਰਤ ਦੇ ਫੋਨ ਤੋਂ ਉਸਦੇ ਵਿਦੇਸ਼ ਬੈਠੇ ਪਤੀ ਤੇ ਲੜਕੇ ਨੂੰ ਫੋਨ ਕਰਕੇ ਧਮ.ਕੀ.ਆਂ ਵੀ ਦਿੱਤੀਆਂ। ਇਹੀ ਨਹੀਂ, ਘਰ ਦੀ ਕੰਧ ’ਤੇ ਔਰਤ ਦੇ ਜੇਠ ਦਾ ਨਾਮ ਲਿਖ ਕੇ ਥੱਲੇ ਲਿਖਿਆ ਗਿਆ ਕਿ ਕ.ਤ.ਲ ਕਰ ਦਿੱਤਾ ਹੈ। ਮ੍ਰਿਤਕਾ ਦੀ ਪਛਾਣ 43 ਸਾਲ ਰਣਜੀਤ ਕੌਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਣਜੀਤ ਕੌਰ ਦਾ ਪਤੀ ਇਟਲੀ ’ਚ ਰਹਿੰਦਾ ਹੈ ਤੇ ਉਸਦਾ ਇੱਕ ਲੜਕਾ ਕੈਨੇਡਾ ਤੇ ਦੂਸਰਾ ਪੁਰਤਗਾਲ ’ਚ ਹੈ। ਪਾਇਲ ’ਚ ਘਰ ਦੇ ਹੇਠਾਂ ਦੁਕਾਨਾਂ ਹਨ, ਜੋ ਉਨ੍ਹਾਂ ਕਿਰਾਏ ’ਤੇ ਦਿੱਤੀਆਂ ਹਨ। ਘਰ ’ਚ ਰਣਜੀਤ ਕੌਰ ਇਕੱਲੀ ਰਹਿੰਦੀ ਹੈ। 4 ਸਤੰਬਰ ਨੂੰ ਸ਼ਾਮ ਨੂੰ ਗੁਆਂਢ ਦੇ ਲੋਕਾਂ ਨੇ ਉਸਨੂੰ ਠੀਕ ਠਾਕ ਦੇਖਿਆ ਸੀ। ਇਸ ਤੋਂ ਬਾਅਦ ਰਣਜੀਤ ਕੌਰ ਨੂੰ ਨਹੀਂ ਦੇਖਿਆ। 5 ਸਤੰਬਰ ਦੀ ਸ਼ਾਮ ਨੂੰ ਰਣਜੀਤ ਕੌਰ ਦਾ ਫੋਨ ਬੰਦ ਆ ਰਿਹਾ ਸੀ। ਕੈਨੇਡਾ ਰਹਿੰਦੇ ਲੜਕੇ ਨੇ ਦੋਸਤ ਨੂੰ ਭੇਜਿਆ ਘਰ ਕੈਨੇਡਾ ’ਚ ਰਹਿਣ ਵਾਲੇ ਲੜਕੇ ਨੇ ਪਾਇਲ ਵਾਸੀ ਆਪਣੇ ਇੱਕ ਦੋਸਤ ਨੂੰ ਘਰ ਭੇਜਿਆ। ਇਸ ਨੌਜਵਾਨ ਨੇ ਘਰ ਦੀ ਬੇਸਮੈਂਟ ’ਚ ਖੂ.ਨ ਨਾਲ ਲਥਪਥ ਲਾ.ਸ਼ ਦੇਖੀ। ਜਿਸ ਤੋਂ ਬਾਅਦ ਪਰਿਵਾਰ ਦੇ ਹੋਰ ਲੋਕਾਂ ਤੇ ਪੁਲੀਸ ਨੂੰ ਸੂਚਨਾ ਦਿੱਤੀ। ਇਟਲੀ ਤੋਂ ਰਣਜੀਤ ਕੌਰ ਦਾ ਪਤੀ ਤੇ ਕੈਨੇਡਾ ਤੋਂ ਲੜਕਾ ਵੀਰਵਾਰ ਨੂੰ ਇੱਥੇ ਪੁੱਜੇ। ਜਿਸ ਤੋਂ ਬਾਅਦ ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਦੇ ਜੇਠ ਦਾ ਨਾਮ ਕੰਧ ’ਤੇ ਲਿਖਿਆ ਗਿਆ ਹੈ, ਜੋ ਕਿ ਇਸ ਸਮੇਂ ਕਿਸੇ ਕੇਸ ’ਚ ਲੁਧਿਆਣਾ ਜੇਲ੍ਹ ਵਿਖੇ ਬੰਦ ਹੈ। ਪੁਲੀਸ ਉਸਨੂੰ ਵੀ ਪੁੱਛਗਿਛ ਲਈ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਸਕਦੀ ਹੈ। ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਰਣਜੀਤ ਕੌਰ ਦੇ ਕ.ਤ.ਲ ਤੋਂ ਬਾਅਦ ਘਰ ’ਚੋਂ ਕਾਫ਼ੀ ਸਾਮਾਨ ਗਾਇਬ ਹੈ। ਰਣਜੀਤ ਕੌਰ ਦਾ ਫੋਨ ਵੀ ਕਾ.ਤ.ਲ ਨਾਲ ਲੈ ਗਿਆ ਸੀ। ਜਿਸਦਾ ਸਿਮ ਬੰਦ ਕਰ ਦਿੱਤਾ ਗਿਆ। ਵਾਈਫਾਈ ਨਾਲ ਵਟਸਐਪ ਤੋਂ ਰਣਜੀਤ ਕੌਰ ਦੇ ਪਤੀ ਤੇ ਲੜਕੇ ਨੂੰ ਫੋਨ ਕਰ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਰਣਜੀਤ ਕੌਰ ਦਾ ਕ.ਤ.ਲ ਕਰਵਾ ਦਿੱਤਾ ਗਿਆ ਹੈ, ਅੰਤਿਮ ਸੰਸਕਾਰ ਦੱਸੋ ਕਦੋਂ ਕਰਨਾ ਹੈ। ਅਗਲੇ ਮਹੀਨੇ ਜਾਣਾ ਸੀ ਕੈਨੇਡਾ ਰਣਜੀਤ ਕੌਰ ਇੱਥੇ ਇਕੱਲੀ ਰਹਿੰਦੀ ਸੀ। ਉਸਨੇ ਕੈਨੇਡਾ ਆਪਣੇ ਲੜਕੇ ਦੇ ਸੱਦੇ ’ਤੇ ਵੀਜ਼ਾ ਲਵਾਇਆ ਸੀ ਤੇ ਅਗਲੇ ਮਹੀਨੇ ਲੜਕੇ ਕੋਲ ਕੈਨੇਡਾ ਜਾਣਾ ਸੀ। ਇਸ ਤੋਂ ਪਹਿਲਾਂ ਹੀ ਉਸਦਾ ਕ.ਤ.ਲ ਹੋ ਗਿਆ। 3 ਡਾਕਟਰਾਂ ਦਾ ਬੋਰਡ ਕਰੇਗਾ ਪੋਸਟਮਾਰਟਮ ਐਸ.ਐਚ.ਓ. ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਲੁੱਟ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਤਿੰਨ ਡਾਕਟਰਾਂ ਦਾ ਬੋਰਡ ਪੋਸਟਮਾਰਟਮ ਕਰੇਗਾ। ਜਿਸ ਤੋਂ ਬਾਅਦ ਮਿ੍ਰਤਕ ਦੇ.ਹ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਕੋਸ਼ਿਸ਼ ਹੈ ਕਿ ਜਲਦੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ।