Friday, November 8, 2024
spot_img

ਖੰਨਾ ‘ਚ ED ਦਾ ਵੱਡਾ ਐਕਸ਼ਨ : ਸਾਬਕਾ ਕਾਂਗਰਸੀ ਮੰਤਰੀ ਆਸ਼ੂ ਦਾ ਕਰੀਬੀ ਰਾਜਦੀਪ ਨਾਗਰਾ ਗ੍ਰਿਫ਼ਤਾਰ, 2000 ਕਰੋੜ ਦੇ ਟੈਂਡਰ ਘੁਟਾਲੇ ‘ਚ ਆਇਆ ਨਾਂਅ

Must read

ਖੰਨਾ, 5 ਸਤੰਬਰ 2024 – ਪੰਜਾਬ ਦੇ 2000 ਕਰੋੜ ਰੁਪਏ ਦੇ ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਖੰਨਾ ਦੇ ਕਾਂਗਰਸੀ ਆਗੂ ਰਾਜਦੀਪ ਸਿੰਘ ਨੂੰ ਈਡੀ ਨੇ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਬੁੱਧਵਾਰ ਤੜਕੇ 4 ਵਜੇ ਤੋਂ ਰਾਜਦੀਪ ਸਿੰਘ ਦੇ ਟਿਕਾਣਿਆਂ ‘ਤੇ ਛਾਪੇਮਾਰੀ ਜਾਰੀ ਸੀ। ਰਾਜਦੀਪ ਸਿੰਘ ਖੰਨਾ ‘ਚ ਬਤੌਰ ਆੜਤ ਦਾ ਕੰਮ ਕਰਦਾ ਹੈ। ਛਾਪੇਮਾਰੀ ਦੌਰਾਨ ਈਡੀ ਨੂੰ ਰਾਜਦੀਪ ਸਿੰਘ ਦੇ ਟਿਕਾਣਿਆਂ ਤੋਂ ਕਈ ਅਹਿਮ ਸਬੂਤ ਮਿਲੇ ਹਨ।

ਰਾਜਦੀਪ ਸਿੰਘ ਨੂੰ ਉਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿੱਚ ਪਿਛਲੇ ਮਹੀਨੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬੁੱਧਵਾਰ ਨੂੰ ਈਡੀ ਨੇ ਖੰਨਾ ਦੇ ਪਿੰਡ ਇਕੋਲਾਹੀ ‘ਚ ਰਾਜਦੀਪ ਸਿੰਘ ਦੇ ਘਰ ਅਤੇ ਖੰਨਾ ਮੰਡੀ ‘ਚ ਸਥਿਤ ਆੜਤ ਦੀ ਦੁਕਾਨ ‘ਤੇ ਵੀ ਛਾਪੇਮਾਰੀ ਕੀਤੀ ਸੀ। ਗ੍ਰਿਫ਼ਤਾਰੀ ਮਗਰੋਂ ਰਾਜਦੀਪ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।

ਜਲੰਧਰ ਤੋਂ ਈਡੀ ਦੀ ਟੀਮ ਬੁੱਧਵਾਰ ਸਵੇਰੇ 4 ਵਜੇ ਖੰਨਾ ਪਹੁੰਚੀ। ਇਹ ਟੀਮਾਂ ਇਕੋਲਾਹੀ ਵਿੱਚ ਰਾਜਦੀਪ ਦੇ ਘਰ ਅਤੇ ਮੰਡੀ ਵਿੱਚ ਦੁਕਾਨ ਤੋਂ ਇਲਾਵਾ ਖੰਨਾ ਦੇ ਸਿਟੀ ਸੈਂਟਰ ਵਿੱਚ ਪਹੁੰਚੀਆਂ। ਰਿਕਾਰਡ ਦੀ ਜਾਂਚ ਤੋਂ ਬਾਅਦ ਈਡੀ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਈਡੀ ਨੇ ਰਾਜਦੀਪ ਸਿੰਘ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਤਹਿਤ ਕਾਰਵਾਈ ਕੀਤੀ ਹੈ।

ਦੱਸ ਦਈਏ ਕਿ ਸਿਟੀ ਸੈਂਟਰ ਸਾਬਕਾ ਮੰਤਰੀ ਕਰਮ ਸਿੰਘ ਗਿੱਲ ਦੇ ਪੁੱਤਰ ਅਤੇ ਸਮਰਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਦਾ ਹੈ। ਰਾਜਦੀਪ ਸਿੰਘ ਵੀ ਰਾਜਾ ਗਿੱਲ ਦੇ ਬਹੁਤ ਕਰੀਬੀ ਹਨ। ਈਡੀ ਨੇ ਸਿਟੀ ਸੈਂਟਰ ਤੋਂ ਕੁਝ ਫਾਈਲਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article