Monday, December 23, 2024
spot_img

ਖੁਲਾਰਗੜ੍ਹ ਬਰਸੀ ਸਮਾਗਮ ਵਿੱਚ ਗਏ ਸ਼ਰਧਾਲੂਆਂ ਦਾ ਖੱਡੇ ‘ਚ ਡਿੱਗਿਆ ਟਰੱਕ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ, 50 ਜਖ਼ਮੀ

Must read

ਬਨੂੜ : ਥਾਣਾ ਬਨੂੜ ‘ਚ ਪਿੰਡ ਉੜਦਣ ਦੇ ਸਰਧਾਲੂਆਂ ਨਾਲ ਭਰਿਆ ਇੱਕ ਟਰੱਕ ਹੁਸ਼ਿਆਰਪੁਰ ਦੇ ਗੜਸ਼ੰਕਰ ਨੇੜੇ ਪੰਦਰਾਂ ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜਾਹ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਵਿੱਚੋਂ ਵੀਹ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਪੀਜੀਆਈ ਭੇਜਿਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਪਿੰਡ ਉੜਦਣ ਤੋਂ ਸੱਤਰ-ਅੱਸੀ ਦੇ ਕਰੀਬ ਸ਼ਰਧਾਲੂ ਖੁਲਾਰਗੜ੍ਹ ਦੇ ਗੁਰਦੁਆਰਾ ਚਰਨ ਗੰਗਾ ਸਾਹਿਬ ਵਿਖੇ ਕੱਲ ਬਾਬਾ ਸਵਰਨ ਦਾਸ ਦੇ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਣ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਸਰਧਾਲੂ ਇੱਕ ਟਰੱਕ ਉੱਤੇ ਸਵਾਰ ਸਨ ਤੇ ਟਰੱਕ ਉੱਤੇ ਵਿਚਾਲੇ ਛੱਤ ਪਾ ਕੇ ਡਬਲ ਛੱਤ ਬਣਾਈ ਹੋਈ ਸੀ।

ਉਨ੍ਹਾਂ ਦੱਸਿਆ ਕਿ ਰਾਤੀਂ ਸਵਾ ਕੁ ਨੌਂ ਵਜੇ ਉਹ ਸਮਾਗਮ ਵਿੱਚੋਂ ਵਾਪਿਸ ਤੁਰੇ ਸਨ ਤੇ ਹਾਲੇ ਪੰਜ-ਸੱਤ ਕਿਲੋਮੀਟਰ ਹੀ ਗਏ ਸਨ ਕਿ ਖੁਲਾਰਗੜ੍ਹ ਅਤੇ ਗੜਸ਼ੰਕਰ ਦੇ ਵਿਚਾਲੇ ਟਰੱਕ ਬੇਕਾਬੂ ਹੋ ਕੇ ਖਾਈ ਵਿੱਚ ਡਿੱਗ ਪਿਆ, ਜਿਸ ਨਾਲ ਚਾਰ ਸਰਧਾਲੂਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਿ੍ਰਤਕਾਂ ਵਿਚ ਗੁਰਮੁਖ ਸਿੰਘ, ਸੁੱਖੂ, ਸੁੱਖੂ ਦੀ ਭਰਜਾਈ ਅਤੇ ਅੱਠ ਸਾਲਾ ਭਤੀਜੀ ਸ਼ਾਮਿਲ ਹੈ। ਉਨ੍ਹਾਂ ਕਿ ਜਖਮੀ ਗੜਸ਼ੰਕਰ ਦੇ ਹਸਪਤਾਲ ਅਤੇ ਪੀਜੀਆਈ ਵਿੱਚ ਜੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਮਿ੍ਰਤਕਾਂ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਸ਼ਰਧਾਲੂਆਂ ਦੇ ਪਰਿਵਾਰਾਂ ਲਈ ਦਸ-ਦਸ ਲੱਖ ਦੀ ਮੁਆਵਜਾ ਰਾਸ਼ੀ ਤੇ ਜਖਮੀਆਂ ਦੇ ਮੁਫਤ ਇਲਾਜ ਦੀ ਮੰਗ ਕੀਤੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article