ਭਲਕੇ ਯਾਨੀ ਬੁੱਧਵਾਰ ਨੂੰ ਦੇਸ਼ ਭਰ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਪੰਜਾਬ ਵਿੱਚ ਕੱਲ੍ਹ ਸਾਰੇ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
26 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਐਲਾਨੀ ਗਈ ਜਨਤਕ ਛੁੱਟੀ ਲੋਕਾਂ ਨੂੰ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਦੇਵੇਗੀ। ਜੇਕਰ ਤੁਸੀਂ ਕੋਈ ਮਹੱਤਵਪੂਰਨ ਕੰਮ ਪੂਰਾ ਕਰਨ ਦੀ ਯੋਜਨਾ ਬਣਾਈ ਹੈ, ਤਾਂ ਛੁੱਟੀਆਂ ਦੇ ਐਲਾਨ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਯੋਜਨਾ ਬਣਾਓ।
ਦਰਅਸਲ, ਮਹਾਸ਼ਿਵਰਾਤਰੀ ਹਿੰਦੂ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਭਗਵਾਨ ਸ਼ਿਵ ਦੀ ਪੂਜਾ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਰਤ ਰੱਖਿਆ ਜਾਂਦਾ ਹੈ ਅਤੇ ਸ਼ਰਧਾਲੂ ਸ਼ਿਵ ਮੰਦਰਾਂ ਵਿੱਚ ਪਾਣੀ ਚੜ੍ਹਾਉਣ ਲਈ ਆਉਂਦੇ ਹਨ। ਖਾਸ ਕਰਕੇ, ਸ਼ਾਮ ਨੂੰ ਸ਼ਿਵ ਜਲੂਸ ਵੀ ਕੱਢਿਆ ਜਾਂਦਾ ਹੈ। ਮਹਾਸ਼ਿਵਰਾਤਰੀ ਦੇਸ਼ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ।